ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੀਵੀ ਇੰਡਸਟਰੀ ਦੀ ਗੋਪੀ ਬਹੂ ਯਾਨੀ ਦੇਵੋਲੀਨਾ ਭੱਟਾਚਾਰਜੀ ਨੇ ਬੀਤੀ ਦਿਨੀਂ ਆਪਣੇ ਪ੍ਰੇਮੀ ਸ਼ਾਹਨਵਾਜ਼ ਸ਼ੇਖ਼ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੱਸ ਦਈਏ ਕਿ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੂੰ ਮੁਸਲਿਮ ਧਰਮ ਨਾਲ ਸਬੰਧਤ ਸ਼ਾਹਨਵਾਜ਼ ਨਾਲ ਵਿਆਹ ਕਰਨ ਲਈ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਅਦਾਕਾਰਾ ਦੇਵੋਲੀਨਾ ਦੀ ਤੁਲਨਾ ਦਿੱਲੀ ਕਤਲ ਮਾਮਲੇ ਦੀ ਸ਼ਰਧਾ ਨਾਲ ਵੀ ਕੀਤੀ ਗਈ। ਜਿਸ ਤੋਂ ਬਾਅਦ ਅਦਾਕਾਰਾ ਦੇਵੋਲੀਨਾ ਕਾਫੀ ਗੁੱਸੇ ‘ਚ ਆ ਗਈ ਅਤੇ ਉਸਨੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਕੁਝ ਦਿਨ ਪਹਿਲਾਂ ਦਿੱਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ, ਕਿ ਇੱਕ ਮੁਸਲਿਮ ਨੌਜਵਾਨ ਆਫਤਾਬ ਨੇ ਹਿੰਦੂ ਕੁੜੀ ਸ਼ਰਧਾ ਦਾ ਕਤਲ ਕਰਕੇ ਉਸਦੀ ਲਾਸ਼ ਦੇ 35 ਟੁੱਕੜੇ ਕਰ ਦਿੱਤੇ ਸੀ। ਲੋਕਾਂ ਵਲੋਂ ਇਸ ਮਾਮਲੇ ਨੂੰ ਲਵ ਜੇਹਾਦ ਨਾਲ ਜੋੜਿਆ ਵੀ ਗਿਆ। ਦੱਸ ਦਈਏ ਕਿ ਹੁਣ ਦੇਵੋਲੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ।
by jaskamal