ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਖਰੜ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਬੁਰੀ ਤਰਾਂ ਜਖ਼ਮੀ ਹੋ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਭਾਤ ਨਾਂ ਦੇ ਨੌਜਵਾਨ ਨੇ ਪੜਾਈ ਲਈ UK ਜਾਣਾ ਸੀ। ਇਸ ਕਾਰਨ ਪ੍ਰਭਾਤ ਆਪਣੇ ਭਰਾ ਕੁਨਾਲ ਸ਼ਰਮਾ, ਦੋਸਤ ਰੋਬਿਨ ਸਿੰਘ ਤੇ ਆਪਣੀ ਭੈਣ ਨਾਲ ਸ਼ਾਪਿੰਗ ਕਰਨ ਲਈ ਗਿਆ ਸੀ।
ਕਾਰ ਨੂੰ ਰੋਬਿਨ ਚਲਾ ਰਿਹਾ ਸੀ, ਜਦੋ ਕਿ ਕਨਾਲ ਉਸ ਦੇ ਨਾਲ ਵਾਲੀ ਸੀਟ ਤੇ ਪ੍ਰਭਾਤ ਡਰਾਈਵਰ ਦੀ ਪਿਛਲੀ ਸੀਟ 'ਤੇ ਸੱਜੇ ਪਾਸੇ ਬੈਠਾ ਸੀ। ਉਨ੍ਹਾਂ ਦੀ ਕਾਰ ਸੜਕ 'ਚ ਕੱਟ ਕ੍ਰਾਸ ਕਰਕੇ ਸ਼ਾਪਿੰਗ ਸੈਂਟਰ ਵਾਲੇ ਪਾਸੇ ਮੁੜਨ ਲੱਗੀ ਤਾਂ ਕੁਰਾਲੀ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ।ਇਸ ਹਾਦਸੇ ਦੌਰਾਨ ਪ੍ਰਭਾਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਬਾਕੀਆਂ ਨੂੰ ਸੱਟਾਂ ਲੱਗਿਆ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।