by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀਆਂ ਹੈ , ਜਿਥੇ ਇੱਕ ਮੁੰਡੇ ਨੇ ਸਕੂਲੀ ਵਿਦਿਆਰਥਣ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਕੁੜੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲੇ ਹੀ ਪੁਲਿਸ ਦੀ ਟੀਮ ਵੀ ਹਸਪਤਾਲ ਪਹੁੰਚ ਗਈ ਹੈ ।ਪੁਲਿਸ ਨੇ ਦੱਸਿਆ ਕਿ ਵਿਦਿਆਰਥਣ ਦੀ ਉਮਰ 17 ਸਾਲ ਦੀ ਹੈ। ਉਹ ਆਪਣੀ ਛੋਟੀ ਭੈਣ ਨਾਲ ਖੜੀ ਸੀ ਕਿ ਬਾਈਕ 'ਤੇ ਸਵਾਰ 2 ਨੌਜਵਾਨ ਆਏ।
ਜਿਨ੍ਹਾਂ 'ਚੋ ਪਿੱਛੇ ਬੈਠੇ ਮੁੰਡੇ ਨੇ ਕੁੜੀ ਤੇ ਤੇਜ਼ਾਬ ਸੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਇਕ ਸ਼ੱਕੀ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ । ਜਖ਼ਮੀ ਵਿਦਿਆਰਥਣ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ ਸਵਾਤੀ ਨੇ ਕਿਹਾ ਕਿ ਇੱਕ ਸਕੂਲੀ ਵਿਦਿਆਰਥਣ 'ਤੇ ਤੇਜ਼ਾਬ ਸੁੱਟਿਆ ਗਿਆ ਹੈ । ਬੇਟੀ ਨੂੰ ਇਨਸਾਫ ਦਿਲਾਵਾਂਗੇ, ਦਿੱਲੀ ਮਹਿਲਾ ਕਮਿਸ਼ਨ ਕਈ ਸਾਲਾਂ ਤੋਂ ਦੇਸ਼ 'ਚ ਤੇਜ਼ਾਬ ਬੈਨ ਕਰਨ ਦੀ ਲਾਡੀ ਲੜ ਰਹੀ ਹੈ ।