ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਟਕ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਆਪਣੇ ਪਿਓ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਪੁੱਤ ਨੇ ਆਪਣੇ ਪਿਤਾ ਦੀ ਲਾਸ਼ ਦੇ 32 ਟੁਕੜੇ ਕਰ ਦਿੱਤੇ। ਫਿਰ ਉਸ ਨੇ ਟੁਕੜਿਆਂ ਨੂੰ ਬੋਰਵੈਲ ਵਿੱਚ ਸੁੱਟ ਦਿੱਤਾ। ਕਤਲ ਦੀ ਜਾਣਕਾਰੀ ਉਸ ਸਮੇ ਮਿਲੀ ਜਦੋ ਬੋਰਵੈਲ ਤੋਂ ਲਾਸ਼ ਦੇ ਟੁੱਕੜੇ ਮਿਲੇ ਹਨ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਦੋਸ਼ੀ ਵਿਠਲਾ ਨੇ ਗੁੱਸੇ 'ਚ ਆਪਣੇ ਪਿਤਾ ਪਰਸ਼ੁਰਾਮ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ ।
ਪੁਲਿਸ ਨੇ ਦੱਸਿਆ ਕਿ ਪਰਸ਼ੁਰਾਮ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਆਪਣੀ 2 ਬੇਟੀਆਂ ਨੂੰ ਗਾਲ੍ਹਾਂ ਕੱਢਦਾ ਸੀ। ਪਰਸ਼ੁਰਾਮ ਦੀ ਪਤਨੀ ਤੇ ਵੱਡਾ ਪੁੱਤ ਵੱਖ ਰਹਿੰਦੇ ਹੈ। ਕਤਲ ਤੋਂ ਬਾਅਦ ਦੋਸ਼ੀ ਨੇ ਆਪਣੇ ਪਿਤਾ ਦੀ ਲਾਸ਼ ਦੇ 32 ਟੁੱਕੜੇ ਕਰ ਦਿੱਤੇ ਤੇ ਉਨ੍ਹਾਂ ਟੁਕੜਿਆਂ ਨੂੰ ਬੋਰਵੈਲ ਵਿੱਚ ਸੁੱਟ ਦਿੱਤਾ । ਬੋਰਵੈਲ 'ਚ ਬਦਬੂ ਆਉਣ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ । ਪੁਲਿਸ ਨੇ ਕਤਲ ਵਿੱਚ ਵਿਠਲਾ ਨੂੰ ਮੁੱਖ ਦੋਸ਼ੀ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਪੁਲਿਸ ਨੇ ਜਦੋ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਦੋਸ਼ ਕਬੂਲ ਕੀਤਾ । ਵਿਠਲਾ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਦੀ ਗਾਲ੍ਹਾਂ ਸੁਣ ਕੇ ਗੁਸਾ ਆਇਆ ਕਿ ਉਸ ਨੇ ਲੋਹੇ ਦੀ ਰਾਡ ਨਾਲ ਆਪਣੇ ਪਿਤਾ ਦਾ ਕਤਲ ਕਰ ਦਿੱਤਾ ।