ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 20 ਰੁਪਏ ਖ਼ਾਤਰ 7 ਲੋਕਾਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ ਕਿ 7 ਲੋਕਾਂ ਨੇ ਲੜਾਈ ਦੌਰਾਨ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ । ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭਰਥਣਾ ਦੇ ਮੋਤੀਗੰਜ ਨਿਵਾਸੀ ਸਲੀਮ ਇਕ ਪਾਨ ਦੀ ਦੁਕਾਨ ਤੇ ਗਿਆ ਸੀ ।
ਜਿੱਥੋਂ ਉਸ ਨੇ ਤੰਬਾਕੂ ਖਰੀਦਿਆ ਤੇ ਇਸ ਤੋਂ ਬਾਅਦ ਦੁਕਾਨਦਾਰ ਨਾਲ 20 ਰੁਪਏ ਨੂੰ ਲੈ ਕੇ ਉਸ ਦੀ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਦੁਕਾਨ ਤੇ ਮੌਜੂਦ 7 ਲੋਕਾਂ ਨੇ ਸਲੀਮ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਦੇਰ ਤੱਕ ਕੁੱਟਦੇ ਰਹੇ। ਉਨ੍ਹਾਂ ਨੇ ਜਖ਼ਮੀ ਹਾਲਤ 'ਚ ਸਲੀਮ ਨੂੰ ਰੇਲਵੇ ਟਰੈਕ ਤੇ ਸੁੱਟ ਦਿੱਤਾ। ਜਿਵੇਂ ਹੀ ਰੇਲ ਗੱਡੀ ਉੱਥੋਂ ਲੰਘੀ ਤਾਂ ਸਲੀਮ ਦੀ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।