by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਪਰਮੀਸ਼ ਵਰਮਾ ਗੰਨ ਕਲਚਰ ਤੇ ਸਖਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਉਹ ਪੂਰੀ ਤਰਾਂ ਇਸ ਗੱਲ ਨਾਲ ਸਹਿਮਤ ਹਨ ਕਿ ਗੀਤ ਲੋਕਾਂ ਦੇ ਦਿਲ ਦਿਮਾਗ 'ਤੇ ਪ੍ਰਭਾਵ ਪਾਉਂਦਾ ਹਨ ਪਰ ਇਸ ਨੂੰ ਲੈ ਕੇ ਗਾਈਡਲਾਈਨਜ਼ ਵੀ ਬਿਲਕੁਲ ਸਾਫ਼ ਹੋਣੀਆਂ ਚਾਹੀਦੀਆਂ ਹਨ । ਉਨ੍ਹਾਂ ਨੇ ਕਿਹਾ ਉਹ ਮੰਨਦੇ ਹਨ ਕਿ ਕਲਾਕਾਰਾਂ ਦੀ ਇੱਕ ਸਮਾਜਕ ਜਿੰਮੇਵਾਰੀ ਹੈ ।
ਪਰਮੀਸ਼ ਨੇ ਸਿੱਧੂ ਦੀ ਇਕ ਵੀਡੀਓ ਦਾ ਜ਼ਿਕਰ ਕਰਦੇ ਕਿਹਾ ਕਿ ਜੇਕਰ ਪੰਜਾਬੀ ਗੀਤਾਂ 'ਚ ਅਸਲੇ ਦੇ ਜ਼ਿਕਰ ਤੋਂ ਕਿਸੇ ਤੇ ਬੁਰਾ ਪ੍ਰਭਾਵ ਪੈਂਦਾ ਹੈ ਤਾਂ ਫਿਰ RRR ਵਰਗੀਆਂ ਫ਼ਿਲਮਾਂ ਕਿਉ ਹਿੱਟ ਹੁੰਦੀਆਂ ਹਨ। ਜਿਕਰਯੋਗ ਹੈ ਕਿ CM ਮਾਨ ਨੇ ਕਿਹਾ ਸੀ ਕਿ ਹੁਣ ਕਿਸੇ ਵੀ ਗੀਤ 'ਚ ਜੇਕਰ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤਾਂ ਉਸ ਗਾਇਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਪੁਲਿਸ ਵਲੋਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣ ਵਾਲੇ ਗਾਇਕਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।