by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): UP ਦੇ ਮਥੁਰਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਬੱਚੇ ਨੂੰ ਮੋਬਾਈਲ ਤੇ ਗੇਮ ਖੇਡਣੀ ਮਹਿੰਗੀ ਪੈ ਗਈ। ਦੱਸ ਦਈਏ ਕਿ ਮੋਬਾਈਲ ਫੜਣ ਨਾਲ ਬੱਚਾ ਝੁਲਸ ਗਿਆ ਤੇ ਉਸ ਦੇ ਹੱਥ ਤੇ ਮੂੰਹ 'ਤੇ ਸੁੱਟ ਲੱਗ ਗਈ । ਬੱਚੇ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਮਥੁਰਾ ਸ਼ਹਿਰ ਇਲਾਕੇ 'ਚ ਸਥਿਤ ਮੇਵਾਤੀ ਇਲਾਕੇ ਦਾ ਹੈ । ਜਿੱਥੇ ਇਕ ਘਰ ਵਿੱਚ ਮੋਬਾਈਲ ਦਾ ਧਮਾਕਾ ਹੋਇਆ ਹੈ। ਉਸ ਮੋਬਾਈਲ ਤੇ ਗੇਮ ਕਹੇ ਰਿਹਾ ਬੱਚਾਗੰਭੀਰ ਜਖ਼ਮੀ ਹੋ ਗਿਆ। ਵਾਸੀ ਨੇ ਦੱਸਿਆ ਕਿ ਉਸ ਦਾ 13 ਸਾਲਾ ਮੁੰਡੇ ਮੁਹਮੰਦ ਮੋਬਾਈਲ ਤੇ ਗੇਮ ਖੇਡ ਰਿਹਾ ਸੀ । ਘਰ ਦੇ ਅੰਦਰ ਗੇਮ ਖੇਡਦੇ ਹੋਏ ਮੋਬਾਈਲ ਵਿੱਚ ਅਚਾਨਕ ਧਮਾਕਾ ਹੋ ਗਿਆ। ਜਿਸ ਕਾਰਨ ਮੁਹਮੰਦ ਬੁਰੀ ਤਰਾਂ ਸੜ ਗਿਆ ।