by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪਤੰਗ ਫੜਦੇ ਸਮੇ 12 ਸਾਲਾ ਬੱਚਾ ਅਜੇਪਾਲ ਸਿੰਘ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਨਾਲ ਬੁਰੀ ਤਰਾਂ ਝੁਲਸ ਗਿਆ ਸੀ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ।ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।ਦੱਸਿਆ ਜਾ ਰਿਹਾ ਕਿ ਬੱਚਾ 90 ਫੀਸਦੀ ਸੜ ਗਿਆ ਸੀ। ਜਿਸ ਕਾਰਨ ਉਹ ਦਰਦ ਨਹੀਂ ਸਹਾਰ ਸਕਿਆ । ਇਸ ਘਟਨਾ ਨਾਲ ਪਰਿਵਾਰ ਦਾ ਰੋ- ਰੋ ਕਰ ਬੁਰਾ ਹਾਲ ਹੋ ਗਿਆ ਹੈ।