by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਗਵਾਹ ਪ੍ਰਭਜੋਤ ਸਿੰਘ ਦੇ ਛੋਟੇ ਭਰਾ ਸਰਵਜੀਤ ਸਿੰਘ 'ਤੇ ਇਕ ਪ੍ਰੋਗਰਾਮ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਮਾਮਲੇ ਦੇ ਗਵਾਹ ਪ੍ਰਭਜੋਤ ਨੇ ਇਸ ਹਮਲੇ ਦੇ ਦੋਸ਼ ਲਖੀਮਪੁਰ ਖੀਰੀ ਮਾਮਲੇ ਦੇ ਦੋਸ਼ੀ ਆਸ਼ੀਸ਼ ਮਿਸ਼ਰਾ 'ਤੇ ਲਗਾਏ ਹਨ । ਉਨ੍ਹਾਂ ਨੇ ਕਿਹਾ ਦੋਸ਼ੀ ਆਸ਼ੀਸ਼ ਦੇ ਕਹਿਣ 'ਤੇ ਉਸ ਦੇ ਸਾਬਕਾ ਮੁਨੀਮ ਨੇ ਉਸ ਦੇ ਭਰਾ 'ਤੇ ਹਮਲਾ ਕੀਤਾ ਹੈ।
ਦੱਸਿਆ ਜਾ ਰਿਹਾ ਗਵਾਹ ਪ੍ਰਭਜੋਤ ਸਿੰਘ ਆਪਣੇ ਛੋਟੇ ਭਰਾ ਨਾਲ ਕਿਸੇ ਸਮਾਰੋਹ ਵਿੱਚ ਗਿਆ ਸੀ। ਇਸ ਦੌਰਾਨ ਉੱਥੇ ਮੌਜੂਦ ਵਿਕਾਸ ਚਾਵਲਾ ਨੇ ਉਸ ਦੇ ਭਰਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ 'ਚ ਉਸ ਦਾ ਭਰਾ ਜਖ਼ਮੀ ਹੋ ਗਿਆ। ਜਿਸ ਨੂੰ ਜਖ਼ਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪ੍ਰਭਜੋਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ 16 ਤਾਰੀਕ ਨੂੰ ਸ਼ੁਰੂ ਹੋਣੀ ਹੈ ।ਇਸ ਕਾਰਨ ਮੇਰੇ ਛੋਟੇ ਭਰਾ ਤੇ ਦਬਾਅ ਬਣਾਉਣ ਲਈ ਇਹ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਸ 'ਤੇ ਹਮਲਾ ਹੋਇਆ ਸੀ ।