ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ 'ਚ ਦੇਰ ਰਾਤ ਹੋਏ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਹੁਣ ਇਸ ਦੀ ਜਿੰਮੇਵਾਰੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਦੱਸ ਦਈਏ ਕਿ ਪੰਨੂ ਨੇ ਪੋਸਟ ਸਾਂਝੀ ਕਰਦੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ । ਪੰਨੂ ਨੇ ਕਿਹਾ ਕਿ ਜਲੰਧਰ ਦੇ ਲਤੀਫਪੁਰਾ 'ਚ 1947 ਵਿੱਚ ਪਾਕਿਸਤਾਨ ਤੋਂ ਆ ਕੇ ਰਹਿੰਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਬੇਘਰ ਕੀਤਾ ਹੈ,ਇਹ ਉਸੇ ਦਾ ਬਦਲਾ ਹੈ। ਇਸ ਦੌਰਾਨ ਪੰਨੂ ਨੇ CM ਮਾਨ ਨੂੰ ਧਮਕੀ ਦਿੰਦੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੀ ਰਾਹ 'ਤੇ ਚੱਲਣ ਵਾਲਿਆਂ ਨੂੰ ਉਨ੍ਹਾਂ ਕੋਲ ਭੇਜ ਦਿੱਤਾ ਜਾਵੇਗਾ। ਜੇਕਰ ਕਿਸੇ 'ਚ ਵੀ ਹਿੰਮਤ ਹੈ ਤਾਂ ਅੱਜ ਤਰਨਤਾਰਨ ਦਾ ਪੁਲ ਲੰਘ ਕੇ ਦਿਖਾਓ।
ਪੰਨੂ ਨੇ ਕਿਹਾ ਕਿ ਪੰਜਾਬ 'ਚ ਘਰ ਘਰ- 'ਚ ਰਾਕੇਟ ਲਾਂਚਰ ਤੇ ਬੰਬ ਪਹੁੰਚ ਚੁੱਕੇ ਹਨ। ਪੁਲਿਸ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਤਰਨਤਾਰਨ ਹਮਲੇ ਵਿੱਚ ਰਾਕੇਟ ਪ੍ਰੋਪੇਲਡ ਗ੍ਰੇਨੇਡ ਦਾ ਇਸਤੇਮਾਲ ਕੀਤਾ ਗਿਆ । ਫਿਲਹਾਲ ਹਮਲੇ ਵਾਲੀ ਜਗ੍ਹਾ 'ਤੇ ਪੰਜਾਬ ਦੇ DGP ਗੌਰਵ ਯਾਦਵ ਹੀ ਪਹੁੰਚੇ ਹਨ। ਜਿਨ੍ਹਾਂ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੇ ਹੁਕਮ ਦਿੱਤੇ ਗਏ ਹਨ ।