ਮੰਦਭਾਗੀ ਖ਼ਬਰ : ਕੈਨੇਡਾ ‘ਚ ਲਾਪਤਾ ਹੋਈ ਪੰਜਾਬਣ ਜਸਵੀਰ ਦੀ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਆਏ ਦਿਨ ਕਤਲ ਵਰਗੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਬੀਤੀ ਦਿਨੀਂ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਸੀ। ਹੁਣ ਕੈਨੇਡੀਅਨ ਪੁਲਿਸ ਨੂੰ ਉਸ ਦੀ ਲਾਸ਼ ਮਿਲੀ ਹੈ। ਸੂਤਰਾਂ ਅਨੁਸਾਰ 29 ਨਵੰਬਰ ਨੂੰ ਪੱਛਮੀ ਵੈਨਕੂਵਰ 'ਚ ਇੱਕ ਕੁੜੀ ਦੀ ਲਾਸ਼ ਮਿਲੀ ਹੈ ਤੇ ਹੁਣ ਇਸ ਗੱਲ ਦੀ ਪੁਸ਼ਟੀ ਅਧਿਕਾਰੀਆਂ ਵਲੋਂ ਕੀਤੀ ਗਈ ਹੈ ਕਿ ਇਹ ਲਾਸ਼ ਲਾਪਤਾ ਹੋਈ ਜਸਵੀਰ ਦੀ ਹੈ। ਦੱਸ ਦਈਏ ਕਿ ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਤੇ ਕੁਝ ਦਿਨ ਤੋਂ ਉਹ ਲਾਪਤਾ ਸੀ । ਉਸ ਦਾ ਕੋਈ ਸੁਰਾਗ ਨਹੀਂ ਮਿਲਣ 'ਤੇ ਪੁਲਿਸ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਸੀ । ਜ਼ਿਕਰਯੋਗ ਹੈ ਕਿ ਕੈਨੇਡਾ 'ਚ ਪਹਿਲਾਂ ਵੀ ਇੱਕ ਕੁੜੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ।