by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੰਗਾਪੁਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਭਾਰਤੀ ਮੂਲ ਦੇ 30 ਸਾਲਾ ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ ਦੇ ਮੰਗੇਤਰ ਘਰ ਅੱਗ ਲਗਾ ਦਿੱਤੀ । ਜਿਸ ਕਾਰਨ ਉਸ ਨੂੰ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ । ਜਾਣਕਾਰੀ ਅਨੁਸਾਰ ਸੁਗੁਮਾਰਨ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਬਾਰੇ ਪਤਾ ਲੱਗਣ ਤੋਂ ਬਾਅਦ ਗੁੱਸਾ ਆ ਗਿਆ ਸੀ ।ਗੁੱਸੇ 'ਚ ਆ ਕੇ ਉਸ ਨੇ ਅਪਾਰਟਮੈਂਟ ਦੇ ਬਾਹਰ ਅੱਗ ਲੱਗਾ ਦਿੱਤੀ। ਜਿਥੇ ਉਸ ਦੀ ਸਾਬਕਾ ਪ੍ਰੇਮਿਕਾ ਦਾ ਮੰਗੇਤਰ ਰਹਿੰਦਾ ਸੀ। ਦੱਸਿਆ ਜਾ ਰਿਹਾ ਕਿ ਉਸ ਦੀ ਸਾਬਕਾ ਪ੍ਰੇਮਿਕਾ ਮੁਹੰਮਦ ਅਜਲੀ ਨਾਂ ਦੇ ਨੌਜਵਾਨ ਨਾਲ ਵਿਆਹ ਕਰਨ ਵਾਲੀ ਹੈ। ਦੋਸ਼ੀ ਸੁਗੁਮਾਰਨ ਨੇ ਅਜਲੀ ਦੇ ਘਰ ਦੇ ਦਰਵਾਜ਼ੇ ਨੂੰ ਤਾਲਾ ਲੱਗਾ ਕੇ ਬਾਹਰ ਅੱਗ ਲੱਗਾ ਦਿੱਤੀ ।