by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੋਧਪੁਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਵਿਆਹ ਸਮਾਗਮ ਦੌਰਾਨ ਗੈਸ ਸਿਲੰਡਰ ਫੱਟਣ ਨਾਲ 4 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ 60 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ । ਜਾਣਕਾਰੀ ਅਨੁਸਾਰ ਸ਼ੇਰਗੜ੍ਹ ਵਿਖੇ ਇੱਕ ਵਿਆਹ ਸਮਾਰਾਜ ਦੌਰਾਨ ਸਿਲੰਡਰ ਫੱਟਣ ਨਾਲ ਧਮਾਕਾ ਹੋ ਗਿਆ। ਦੱਸਿਆ ਜਾ ਰਿਹਾ ਕਿ ਜਖ਼ਮੀ 60 ਲੋਕਾਂ 'ਚੋ 42 ਲੋਕਾਂ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਹੈ । ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਚਾਨਕ ਵਾਪਰੇ ਇਸ ਹਾਦਸੇ ਨਾਲ ਵਿਆਹ ਸਮਾਗਮ ਵਿੱਚ ਹਫੜਾ- ਦਫੜੀ ਮੱਚ ਗਈ ਹੈ। ਫਿਲਹਾਲ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਹੈ।