by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਕਰੱਪਸ਼ਨ ਡੇਅ 'ਤੇ ਵੱਡਾ ਬਿਆਨ ਦਿੰਦੇ ਕਿਹਾ ਕਿ ਉਹ ਪੰਜਾਬ 'ਚੋ ਭ੍ਰਿਸ਼ਟਾਚਾਰ ਨੂੰ ਜੜ੍ਹੋ ਖਤਮ ਕਰਨਗੇ। ਦੱਸ ਦਈਏ ਕਿ ਸੱਤਾ ਨੂੰ ਸੰਭਾਲਦੇ ਹੀ CM ਮਾਨ ਵਲੋਂ ਕਈ ਵੱਡੀਆਂ ਕਰਵਾਇਆ ਕੀਤੀਆਂ ਜਾ ਰਹੀਆਂ ਹਨ। CM ਮਾਨ ਨੇ ਐਂਟੀ ਕਰੱਪਸ਼ਨ ਡੇਅ ਮੌਕੇ ਸੂਬਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਹਨ। ਇਹ ਬਿਮਾਰੀਆਂ ਸਮਾਜ ਨੂੰ ਖਤਮ ਕਰ ਰਹੀਆਂ ਹਨ। ਦੱਸ ਦਈਏ ਕਿ ਪੰਜਾਬ 'ਚ ਜਦੋ 'ਆਪ' ਸਰਕਾਰ ਸੱਤਾ 'ਚ ਆਈ ਤਾਂ ਉਨ੍ਹਾਂ ਵਲੋਂ ਪਹਿਲਾਂ ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਰਵਾਈ ਕੀਤੀ ਗਈ ਸੀ। CM ਮਾਨ ਨੇ ਇਕ ਨੰਬਰ ਵੀ ਜਾਰੀ ਕਰਦੇ ਕਿਹਾ ਸੀ ਕਿ ਜੇਕਰ ਕੋਈ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਤਾਂ ਤੁਸੀ ਸ਼ਿਕਾਇਤ ਦੇ ਸਕਦੇ ਹੋ। ਉਸ ਸ਼ਿਕਾਇਤ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।