by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਆਏ ਦਿਨ ਜੇਲ੍ਹਾਂ 'ਚ ਕੈਦੀਆਂ ਕੋਲੋਂ ਨਸ਼ਾ ਤੇ ਮੋਬਾਈਲ ਵਰਗੀਆਂ ਚੀਜ਼ਾਂ ਬਰਾਮਦ ਹੁੰਦਾ ਹੈ। ਹੁਣ ਬਠਿੰਡਾ ਕੇਂਦਰੀ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੇਂਦਰੀ ਜੇਲ੍ਹ 'ਚ ਆਪਣੇ ਪੁੱਤ ਨਾਲ ਮੁਲਾਕਾਤ ਕਰਨ ਆਏ ਪਿਤਾ ਵਲੋਂ ਉਸ ਨੂੰ ਨਸ਼ਾ ਦੇਣ ਦੇ ਦੋਸ਼ ਹਨ। ਪੁਲਿਸ ਨੇ ਬਠਿੰਡਾ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ 'ਤੇ ਪਿਤਾ ਤੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦਰਜ ਕੀਤੇ ਮਾਮਲੇ ਅਨੁਸਾਰ ਬਠਿੰਡਾ ਕੇਂਦਰੀ ਜੇਲ੍ਹ 'ਚ ਕੈਦੀ ਜੀਵਨ ਸਿੰਘ ਨਾਲ ਉਸ ਦਾ ਪਿਤਾ ਸੁਖਦੇਵ ਸਿੰਘ ਮੁਲਾਕਾਤ ਕਰਨ ਲਈ ਆਇਆ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਚਿੱਟੇ ਰੰਗ ਦਾ ਪਦਾਰਥ ਬਰਾਮਦ ਹੋਇਆ ਹੈ, ਜੋ ਕਿ ਨਸ਼ਾ ਲੱਗ ਰਿਹਾ ਸੀ । ਫਿਲਹਾਲ ਪੁਲਿਸ ਨੇ ਨਸ਼ਾ ਕਬਜ਼ੇ 'ਚ ਲੈ ਲਿਆ ਪੁਲਿਸ ਵਲੋਂ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ।