ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਾਲਸਾ ਵਹੀਰ ਦੇ ਸਮਾਗਮ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਮੁੱਖੀ ਜਦੋ ਆਪਣੇ ਕਾਫਲੇ ਨਾਲ ਪਿੰਡ ਬਿਹਾਰੀਪੁਰ ਵਿਖੇ ਪਹੁੰਚੇ ਤਾਂ ਪਿੰਡ ਦੇ ਗੁਰੂਦੁਆਰਾ ਸਾਹਿਬ 'ਚ ਹਾਲ ਅੰਦਰ ਬੈਠਣ ਲਈ ਰੱਖਿਆ ਕੁਰਸੀਆਂ ਤੇ ਬੈਂਚਾਂ ਦਾ ਕਾਫਲੇ ਦੀ ਸੰਗਤ ਸਮੇਤ ਪਿੰਡ ਦੀਆਂ ਕੁਝ ਸੰਗਤਾਂ ਨੇ ਵਿਰੋਧ ਕੀਤਾ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਰਿਹਾ ਸੰਗਤ ਵਲੋਂ ਹਾਲ ਅੰਦਰ ਪਏ ਬੈਂਚਾਂ ਨੂੰ ਬਾਹਰ ਕੱਢ ਕੇ ਤੋੜ ਦਿੱਤੇ ਗਏ ਹਨ ।
ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਗੁਰੂ ਘਰਾਂ 'ਚੋ ਅਹਿਜੇ ਬੈਚ ਹਟਾ ਦਿੱਤੇ ਜਾਣ ਨਹੀਂ ਤਾਂ ਉਨ੍ਹਾਂ ਦੇ ਕਾਫਲੇ ਵਲੋਂ ਖੁਦ ਇਹ ਬੈਚ ਚੁੱਕ ਕੇ ਬਾਹਰ ਸੁੱਟ ਦਿੱਤੇ ਜਾਣਗੇ । ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬੈਂਚਾਂ ਨੂੰ ਗੁਰੂਘਰ 'ਚ ਰੱਖਣਾ ਇਹ ਗੁਰੂ ਦੀ ਬੇਅਦਬੀ ਹੈ । ਇਸ ਦੌਰਾਨ ਕਾਫਲੇ ਵਲੋਂ ਬੈਂਚਾਂ ਤੇ ਕੁਰਸੀਆਂ ਨੂੰ ਅੱਗ ਵੀ ਲਗਾ ਦਿੱਤੀ ਗਈ। ਜ਼ਿਕਰਯੋਗ ਹੈ ਕਿ 'ਵਾਰਿਸ ਪੰਜਾਬ' ਦੇ ਮੁੱਖੀ ਵਲੋਂ 10 ਦਿਨਾਂ ਤੱਕ ਚੱਲਣ ਵਾਲਾ ਕਾਫਲਾ ਜਿਸ ਨੂੰ 'ਖਾਲਸਾ ਵਹੀਰ' ਦਾ ਨਾਮ ਦਿੱਤਾ ਗਿਆ ਸੀ। ਇਹ ਯਾਤਰਾ ਅਕਾਲ ਤਖਤ ਤੋਂ ਸ਼ੁਰੂ ਕੀਤੀ ਗਈ ਸੀ। ਦੱਸ ਦਈਏ ਕਿ ਪੰਜਾਬ ਦੀ ਸਿਆਸਤ ਚ ਪਿਛਲੇ ਕੁਝ ਸਮੇ ਤੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਚਰਚਾ 'ਚ ਹੈ ।