ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ, ਜਿਥੇ ਘਰੋਂ ਸੋਨਾ ਤੇ 20 ਹਜਾਰ ਰੁਪਏ ਲੈ ਕੇ ਭੱਜਣ ਵਾਲੀ 24 ਸਾਲਾ ਜਸਪਿੰਦਰ ਦਾ ਉਸ ਦੇ ਪ੍ਰੇਮੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ । ਜ਼ਿਲ੍ਹਾ ਲੁਧਿਆਣਾ ਦੇ SSP ਹਰਜੀਤ ਸਿੰਘ ਨੇ ਦੱਸਿਆ ਕਿ ਜਸਪਿੰਦਰ ਕੌਰ ਦੇ ਕਤਲ ਦੇ ਦੋਸ਼ 'ਚ 2 ਭਰਾ ਪਰਮਪ੍ਰੀਤ ਸਿੰਘ ਤੇ ਭਵਨਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ । ਪੁਲਿਸ ਨੂੰ ਅਜੇ ਤੱਕ ਜਸਪਿੰਦਰ ਕੌਰ ਦੀ ਲਾਸ਼ ਬਰਾਮਦ ਨਹੀਂ ਹੋਈ ਹੈ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਮਾਮਲੇ 'ਚ ਨਾਮਜ਼ਦ ਦੋਵੇ ਭਰਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ । ਜਾਣਕਾਰੀ ਅਨੁਸਾਰ ਕਤਲ ਤੋਂ ਬਾਅਦ ਕੁੜੀ ਦੀ ਲਾਸ਼ ਨੂੰ ਤਬੇਲੇ 'ਚ ਦਫਨਾ ਦਿੱਤਾ ਸੀ। ਲਾਸ਼ ਨੂੰ ਦਫਨਾਉਣ ਤੋਂ ਪਹਿਲਾਂ ਉਸ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ ਸੀ । ਫਿਰ ਉਸ ਨੂੰ ਬਾਹਰ ਕੱਢ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਲਾਸ਼ ਨੂੰ ਅੱਗ ਨਹੀਂ ਲੱਗੀ । ਜਿਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਦਫਨਾ ਦਿੱਤਾ ।
ਦੱਸਿਆ ਜਾ ਰਿਹਾ ਕਿ ਜਸਪਿੰਦਰ ਕੌਰ ਦੇ ਘਰੋਂ ਭੱਜਣ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਥਾਣੇ 'ਚ ਇਸ ਸਬੰਧਤ ਵਿਖੇ ਗਏ ਸੀ ਤੇ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਨੇ ਹੋਣਾ ਦੀ ਕੋਈ ਕਾਰਵਾਈ ਨਹੀਂ ਕੀਤੀ ਸੀ ਨਾ ਹੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ। ਉਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ।
ਕਤਲ ਦੀ ਸੂਚਨਾ ਮਿਲ ਤੋਂ ਬਾਅਦ ਹੀ ਪੁਲਿਸ ਨੇ ਜਸਪਿੰਦਰ ਕੌਰ ਦੇ ਭਰਾ ਕਮਲਜੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਸੀ। ਜਿਸ 'ਚ ਦੱਸਿਆ ਗਿਆ ਕਿ ਸ਼ਮਿੰਦਰ ਦੇ ਪਿਤਾ ਖੇਤ ਗਏ ਹੋਏ ਸੀ ਤੇ ਮਾਂ ਸਕੂਲ ਵਿੱਚ ਪੜਾਉਣ ਗਈ ਹੋਈ ਸੀ। ਇਸ ਦੌਰਾਨ ਜਸਪਿੰਦਰ ਕੌਰ ਘਰੋਂ 12 ਟੋਲੇ ਸੋਨਾ ਤੇ 20 ਹਜ਼ਾਰ ਲੈ ਕੇ ਪਰਮਪ੍ਰੀਤ ਸਿੰਘ ਨੇ ਨਾਲ ਭੱਜ ਗਈ। ਪੁਲਿਸ ਵਲੋਂ ਹੁਣ ਦੋਸ਼ੀਆਂ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।