ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਨਗਰ ਨਿਗਮ ਚੋਣਾਂ ਲਈ 250 ਵਾਰਡਾਂ ਦੀ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਇਨ੍ਹਾਂ ਚੋਣਾਂ 'ਚ ਆਪ ਪਾਰਟੀ ਨੇ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਬਹੁਮਤ ਲਈ 126 ਅੰਕੜੇ ਤੋਂ ਅਗੇ ਚੱਲ ਰਹੀ ਹੈ। ਭਾਜਪਾ ਹੁਣ ਬਹੁਮਤ ਤੋਂ ਕਾਫੀ ਪਿੱਛੇ ਹੈ। ਜਦਕਿ ਕਾਂਗਰਸ 10 ਵਾਰਡਾਂ ਵਿੱਚ ਅਗੇ ਚੱਲ ਰਹੀ ਹੈ । ਇਨ੍ਹਾਂ ਨਤੀਜਿਆਂ ਨੂੰ ਦੇਖਦੇ ਆਪ ਵਰਕਰਾਂ ਵਲੋਂ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ bjp ਦਾ ਕਹਿਣਾ ਹੈ ਕਿ ਅਜੇ ਗਿਣਤੀ ਜਾਰੀ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਉਨ੍ਹਾਂ ਨੂੰ ਜਿੱਤ ਹਾਸਲ ਹੋਵੇਗੀ।
ਇਨ੍ਹਾਂ ਨਤੀਜਿਆਂ ਨੂੰ ਦੇਖ ਕੇ ਆਪ ਦੇ ਸਸੰਦ ਮੈਬਰ ਨੇ ਕਿਹਾ ਕਿ ਹੁਣ ਤੱਕ ਭਾਜਪਾ ਦਾ ਕਹਿਣਾ ਸੀ ਕਿ ਆਪ ਹੀ ਕਾਂਗਰਸ ਨੂੰ ਹਰਾ ਸਕਦੀ ਹੈ ਪਰ ਅੱਜ ਆਪ ਸਰਕਾਰ ਨੇ ਇਸ ਦਰਦ ਦੀ ਦਵਾਈ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਨਗਰ ਨਿਗਮ ਚੋਣਾਂ 'ਚ ਭਾਜਪਾ ਵਲੋਂ ਪੂਰਾ ਜ਼ੋਰ ਲਾਇਆ ਗਿਆ ਸੀ,ਫਿਰ ਵੀ ਆਪ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ 2024 'ਚ ਨਰਿੰਦਰ ਮੋਦੀ ਤੇ ਕੇਜਰੀਵਾਲ ਵਿੱਚ ਟੱਕਰ ਹੋਵੇਗੀ ।