by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਥਾਈਲੈਂਡ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਬੰਬ ਧਮਾਕੇ ਦੌਰਾਨ 3 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ 4 ਲੋਕ ਜਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਇਹ ਧਮਾਕਾ ਉਸ ਸਮੇ ਹੋਇਆ ਜਦੋ ਕਰਮਚਾਰੀ ਹਫਤੇ ਦੇ ਅੰਤ 'ਚ ਹੋਏ ਇਕ ਹੋਰ ਧਮਾਕੇ ਵਾਲੀ ਥਾਂ ਤੋਂ ਮਲਬਾ ਇਕੱਠਾ ਕਰ ਰਹੇ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਸਵੇਰੇ ਦੇ ਸਮੇ ਹੋਇਆ ਸੀ ਜਦੋ ਰੇਲਵੇ ਕਰਮਚਾਰੀ ਖਲੋਗ ਸਟੇਸ਼ਨ ਦੇ ਕੋਲ ਪਟੜੀਆਂ ਦੀ ਮੁਰੰਮਤ ਕਰ ਰਹੇ ਸੀ। ਇਸ ਧਮਾਕੇ ਦੌਰਾਨ ਇਕ ਮਾਲ ਗੱਡੀ ਵੀ ਪਲਟ ਗਈ। ਜਿਸ ਕਾਰਨ ਰੇਲਵੇ ਰੂਟ ਬੰਦ ਕਰਨਾ ਪਿਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।