ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਖਾਲਿਸਤਾਨੀ ਏਜੰਡੇ ਦੇ ਖਿਲਾਫ ਹੁਣ ਭਾਰਤੀ ਮੂਲ ਦੇ ਹਿੰਦੂ ਇਕਜੁੱਟ ਹੋ ਗਏ ਹਨ। ਕੈਨੇਡਾ ਦੀ ਸਸੰਦ 'ਚ ਹਿੰਦੂ ਮੈਬਰ ਆਫ ਪਾਰਲੀਮੈਟਸ ਦੀ ਗਿਣਤੀ ਆਬਾਦੀ ਦੇ ਲਿਹਾਜ਼ ਨਾਲ ਘੱਟ ਹੈ ਪਰ ਹੁਣ ਹਿੰਦੂ ਭਾਈਚਾਰੇ ਦੇ ਲੋਕ ਇਕਜੁੱਟ ਹੋ ਕੇ ਖਾਲਿਸਤਾਨੀ ਸਮਰਥਕਾਂ ਤੇ ਦਬਾਅ ਬਣਾਉਣ ਦਾ ਕੰਮ ਕਰ ਰਹੇ ਹਨ।
ਐਨ. ਡੀ. ਪੀ ਦੇ ਮੁਖੀ ਜਗਮੀਤ ਸਿੰਘ ਵਲੋਂ ਵੀ ਖਾਲਿਸਤਾਨ ਦਾ ਸਮਰਥਕ ਕੀਤਾ ਜਾਂਦਾ ਹੈ ਤੇ ਇਹ ਪਾਰਟੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਸਰਕਾਰ ਦਾ ਸਮਰਥਨ ਕਰ ਰਹੀ ਹੈ ਪਰ ਜਦੋ ਜਗਮੀਤ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਭਾਰਤ 'ਚ ਹੋ ਰਹੇ G -20 ਸੰਮੇਲਨ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਤਾਂ ਭਾਰਤੀ ਮੂਲ ਦੇ ਹਿੰਦੂਆ ਨੇ ਐਨ. ਡੀ. ਪੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ।
ਪਿਛਲੇ ਦਿਨੀਂ ਕੈਨੇਡਾ ਦੇ ਬਰੈਂਪਟਨ 'ਚ ਖਾਲਿਸਤਾਨ ਰੈਫਰੈਂਡਮ ਦਾ ਆਯੋਜਨ ਕੀਤਾ ਗਿਆ ਸੀ। ਰੈਫਰੈਂਡਮ ਦੇ ਆਯੋਜਕਾਂ ਨੇ ਕਿਹਾ ਸੀ ਕਿ 100.000 ਤੋਂ ਵੱਧ ਲੋਕ ਭਾਰਤ ਤੋਂ ਵੱਖ ਹੋਣ ਦੀ ਮੰਗ ਕਰਨ ਲਈ ਇਕੱਠੇ ਹੋਏ ਹਨ। SFI ਦੇ ਪ੍ਰਧਾਨ ਪਨੂੰ ਦਾ ਹੀ ਦਾਅਵਾ ਹੈ ਵੋਟਿੰਗ 'ਚ 40 ਹਜ਼ਾਰ ਲੋਕਾਂ ਦਾ ਇਕੱਠ ਹੋਇਆ ਸੀ ।
ਜ਼ਿਕਰਯੋਗ ਹੈ ਕਿ ਕੈਨੇਡਾ 'ਚ ਹਿੰਦੂਆਂ ਦੀ ਆਬਾਦੀ 6 ਲੱਖ ,28 ਹਜ਼ਾਰ ਤੋਂ ਵੱਧ ਹੈ ਤੇ ਇਹ ਕੈਨੇਡਾ ਦੀ ਕੁਲ ਆਬਾਦੀ ਦਾ 2.3 ਫੀਸਦੀ ਹੈ । ਕੈਨੇਡਾ 'ਚ ਬੈਠੇ ਅੱਤਵਾਦੀ ਪਨੂੰ ਵਲੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।