by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਨਗਰ ਨਿਗਮ ਦੀਆ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਦੇ ਨਤੀਜਿਆਂ ਅਨੁਸਾਰ ਆਪ ਪਾਰਟੀ ਅਗੇ ਚੱਲ ਰਹੀ ਹੈ ਜਦਕਿ bjp ਦੂਜੇ ਨੰਬਰ 'ਤੇ ਹੈ। ਕਾਂਗਰਸ ਪਾਰਟੀ ਤੀਜੇ ਸਥਾਨ 'ਤੇ ਹੈ। ਆਮ ਆਦਮੀ ਪਾਰਟੀ 86 ਸੀਟਾਂ 'ਤੇ ਭਾਜਪਾ 68 ਤੇ ਕਾਂਗਰਸ 4 ਸੀਟਾਂ 'ਤੇ ਅਗੇ ਚੱਲ ਰਹੀ ਹੈ। ਦੱਸ ਦਈਏ ਕਿ ਵੋਟਾਂ ਦੀ ਗਿਣਤੀ ਲਈ 42 ਕੇਂਦਰ ਬਣਾਏ ਗਏ ਹਨ। ਗਿਣਤੀ ਕੇਂਦਰਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਨਿਗਮ ਦੇ ਕੁਲ 250 ਵਾਰਡਾਂ ਲਈ ਹੋਇਆ ਚੋਣਾਂ 'ਚ 1.45 ਕਰੋੜ ਵੋਟਰਾਂ 'ਚ 50 ਫੀਸਦੀ ਤੋਂ ਵੱਧ ਲੋਕਾਂ ਨੇ ਆਪਣੀ ਵੋਟ ਇਸਤੇਮਾਲ ਕੀਤੀ ਹੈ।