by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਨਗਰ ਨਿਗਮ ਦੇ ਸਾਰੇ 250 ਵਾਰਡਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਚੋਣ 'ਚ ਆਪ ਪਾਰਟੀ, ਭਾਜਪਾ ਤੇ ਕਾਂਗਰਸ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਐਮ. ਸੀ. ਡੀ ਚੋਣਾਂ ਲਈ 1.45 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੀ ਵਰਤੋਂ ਕਰਨ ਦੇ ਯੋਗ ਹਨ। ਚੋਣਾਂ 'ਚ ਕੁੱਲ 1349 ਉਮੀਦਵਾਰ ਮੈਦਾਨ 'ਚ ਉੱਤਰੇ ਹਨ ।ਦੱਸ ਦਈਏ ਕਿ ਵੋਟਿੰਗ ਸਵੇਰੇ 8 ਤੋਂ 5 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ । ਜ਼ਿਕਰਯੋਗ ਹੈ ਕਿ ਦਿੱਲੀ 'ਚ 100 ਸਾਲ ਤੋਂ ਵੱਧ ਉਮਰ ਦੇ 229 ਵੋਟਰ ਹਨ ।ਜਦੋਕਿ 80 ਤੋਂ 100ਸ ਸਾਲ 'ਚ ਵੋਟਰਾਂ ਦੀ ਗਿਣਤੀ 2,04,301 ਹੈ । ਵੋਟ ਪਾਉਣ ਵਾਲੇ ਨੌਜਵਾਨਾਂ ਦੀ ਗਿਣਤੀ 95,458 ਹੈ । ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਨੋਸੀਆਂ ਨੇ ਕਿਹਾ 1.5 ਕਰੋੜ ਲੋਕ ਨਿਗਮ ਲਈ ਆਪਣੀ ਸਰਕਾਰ ਚੁਣਨਗੇ। ਉਨ੍ਹਾਂ ਨੇ ਕਿਹਾ ਦਿੱਲੀ ਵਿੱਚ MCD ਦਾ ਕੰਮ ਹੈ ਕੂੜਾ ਸਾਫ ਕਰਨਾ ,ਗਲੀਆਂ ਦੀ ਸਫਾਈ ਕਰਨੀ। ਆਪਣੀ ਵੋਟ ਹੀ ਸੋਚ ਕੇ ਪਾਓ ਕਿ ਤੁਸੀ ਦਿੱਲੀ ਨੂੰ ਸਾਫ ਰੱਖਣਾ ਹੈ ।