by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੋ- ਕੈਨੇਡੀਅਨ ਟਿੱਕਟੋਕਰ ਮੇਘਾ ਠਾਕੁਰ ਦਾ ਅਚਾਨਕ ਦੇਹਾਂਤ ਹੋ ਗਿਆ। ਮੇਘਾ ਦੇ ਮਾਪਿਆਂ ਵਲੋਂ ਇਸ ਬਾਰੇ ਜਾਣਕਾਰੀ ਇੰਸਟਾਗ੍ਰਾਮ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ Tik Tok 'ਤੇ 93,000 ਫਾਲੋਅਰਜ਼ ਵਾਲੀ ਬਰੈਂਪਟਨ ਅਧਾਰਤ ਇੰਫਲੂਐਸਰ ਦਾ ਪਿਛਲੇ ਹਫਤੇ 21 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਮੇਘਾ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ। ਮੇਘਾ ਦੇ ਮਾਪਿਆਂ ਨੇ ਪੋਸਟ ਸਾਂਝੀ ਕਰਦੇ ਲਿਖਿਆ: 'ਭਰੇ ਦਿਲ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਡੇ ਜੀਵਨ ਦੀ ਰੋਸ਼ਨੀ' ਦੇਖਭਾਲ ਕਰਨ ਵਾਲੀ ਤੇ ਸੁੰਦਰ ਧੀ ਮੇਘਾ ਦਾ 24 ਨਵੰਬਰ ਨੂੰ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਨੇ ਕਿਹਾ ਮੇਘਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੀ ਸੀ।