ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸ੍ਕ ਫੋਰਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦੱਸਿਆ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੈਬਰ ਨੂੰ ਪੁਰਾਣੀ ਅੰਬਾਲਾ ਰੋਡ ਤੋਂ ਕਾਬੂ ਕੀਤਾ ਗਿਆ। ਦੋਸ਼ੀ ਦੀ ਪਛਾਣ ਬੰਟੀ ਵਾਸੀ ਜੈਨ ਚੋਕ ਜ਼ਿਲ੍ਹਾ ਹਰਿਆਣਾ ਦੇ ਰੂਪ 'ਚ ਹੋਈ ਹੈ।ਜਾਣਕਾਰੀ ਅਨੁਸਾਰ ਦੋਸ਼ੀ ਬੰਟੀ ਇਕ ਅੰਤਰਰਾਸ਼ਟਰੀ ਹਥਿਆਰਾਂ ਦਾ ਤਸਕਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
DGP ਗੌਰਵ ਯਾਦਵ ਨੇ ਕਿਹਾ ਕਿ ਏ. ਜੀ. ਟੀ. ਐਫ ਨੇ ਜ਼ਿਲ੍ਹਾ ਪੁਲਿਸ ਐਸ. ਏ.ਐਸ ਨਗਰ ਨਾਲ ਕਾਰਵਾਈ ਕਰਦੇ ਬੰਟੀ ਕੋਲੋਂ 20 ਪਿਸਤੌਲ ਬਰਾਮਦ ਕੀਤੇ ਹਨ। ਜਿਨ੍ਹਾਂ 'ਚ 2 ਮੈਗਜ਼ੀਨ ,2 9mm ਤੇ 15 ਭਾਰਤੀ ਬਣੇ ਪਿਸਤੌਲ, 40 ਜਿੰਦਾ ਕਾਰਤੂਸ ਸ਼ਾਮਲ ਹਨ। ਦੋਸ਼ੀ ਕੋਲੋਂ ਇਕ ਇਨੋਵਾ ਕਾਰ ਵੀ ਬਰਾਮਦ ਕੀਤੀ ਗਈ ਹੈ । DGP ਯਾਦਵ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਬਰ ਹੈ ਤੇ ਉਸ ਦੇ ਆਦੇਸ਼ਾ ਤੇ ਉਸ ਨੂੰ ਹਥਿਆਰਾਂ ਦੀ ਖੇਪ ਬਿਸ਼ਨੋਈ ਗੈਂਗ ਦੇ ਮੈਬਰਾਂ ਤੱਕ ਪਹੁੰਚਾਉਣ ਦਾ ਕੰਮ ਦਿੱਤਾ ਗਿਆ ਸੀ ।