by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਸਕੂਲੀ ਬੱਸ ਦਾ ਭਿਆਨਕ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਡਰਾਈਵਰ ਸਮੇਤ 2 ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਚੀਕ- ਚਿਹਾੜਾ ਮੱਚ ਗਿਆ ।ਦੱਸਿਆ ਜਾ ਰਿਹਾ ਕਿ ਠੰਡ ਕਾਰਨ ਸਕੂਲ ਬੱਸ ਇਕ ਟਰੱਕ ਨਾਲ ਟੱਕਰਾਂ ਗਈ। ਜਿਸ ਕਾਰਨ ਹੀ ਹਾਦਸਾ ਵਾਪਰ ਗਿਆ । ਹਾਦਸੇ ਦੌਰਾਨ ਕੁਝ ਬੱਚੇ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।