by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਦੇ ਕਲਿਆਣ ਤੋਂ ਦਿਲ-ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ,ਜਿਥੇ ਇੱਕ 15 ਸਾਲ ਦੇ ਮੁੰਡੇ ਨੇ 9 ਸਾਲਾ ਬੱਚੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਮੁੰਡੇ ਨੇ ਕੁੜੀ ਦੇ ਪਿਤਾ ਤੋਂ ਬਦਲਾ ਲੈਣ ਲਈ ਅਹਿਜਾ ਕੀਤਾ ਹੈ ਕਿਉਕਿ ਕੁਝ ਦਿਨ ਪਹਿਲਾਂ ਦੋਸ਼ੀ ਦੀ ਕੁੜੀ ਦੇ ਪਿਤਾ ਨਾਲ ਲੜਾਈ ਹੋਈ ਸੀ ।ਜਾਣਕਾਰੀ ਅਨੁਸਾਰ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ CCTV ਦੇ ਆਧਾਰ 'ਤੇ ਸਕੈਨ ਕਰਨ ਤੋਂ ਬਾਅਦ ਮੁੰਡੇ ਦੀ ਪਛਾਣ ਕੀਤੀ ਗਈ । ਮੁੰਡੇ ਨੇ ਖੁਲਾਸਾ ਕੀਤਾ ਕਿ 2 ਦਿਨ ਪਹਿਲਾਂ ਕੁੜੀ ਦੇ ਪਿਤਾ ਨਾਲ ਉਸ ਦੀ ਲੜਾਈ ਹੋਈ ਸੀ ਤੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਇਸ ਹਮਲੇ ਦਾ ਬਦਲਾ ਲੈਣ ਲਈ ਮੁੰਡੇ ਨੇ ਪਹਿਲਾਂ ਕੁੜੀ ਨੂੰ ਅਗਵਾ ਕੀਤਾ। ਫਿਰ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।