by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਨਿਊਯਾਰਕ 'ਚ ਇਕ ਵੱਡਾ ਹਾਦਸਾ ਵਾਪਰ ਗਿਆ , ਜਿਥੇ ਇਕ ਸਕੂਲ ਬੱਸ ਬੇਕਾਬੂ ਹੋ ਕੇ 2 ਖੜ੍ਹੀਆਂ ਕਾਰਾਂ ਨਾਲ ਟੱਕਰਾਂ ਗਈ। ਇਸ ਘਟਨਾ ਵਿੱਚ 7 ਤੋਂ ਵੱਧ ਬੱਚੇ ਜਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਕਾਰਾਂ ਨਾਲ ਟਕਰਾਉਣ ਤੋਂ ਬਾਅਦ ਬੱਸ ਇੱਕ ਘਰ ਅੰਦਰ ਦਾਖਲ ਹੋ ਗਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇ ਅਨੁਸਾਰ ਸਵੇਰੇ ਨਿਊ ਰਾਕਲੈਂਡ ਕਾਊਂਟੀ 'ਚ ਵਾਪਰੀ। ਜਾਣਕਾਰੀ ਅਨੁਸਾਰ ਸਕੂਲੀ ਬੱਸ 21 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਬੱਸ ਅਚਾਨਕ ਝਟਕੇ ਨਾਲ ਸੜਕ ਤੋਂ ਉਤਰ ਗਈ ਤੇ ਬੇਕਬੂ ਹੋ ਕੇ ਕਾਰਾਂ ਨਾਲ ਟੱਕਰਾਂ ਗਈ। ਇਸ ਤੋਂ ਬਾਅਦ ਬੱਸ ਇੱਕ ਘਰ ਅੰਦਰ ਦਾਖਲ ਹੋ ਗਈ। ਜਖ਼ਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ,ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।