by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਤਰਰਾਸ਼ਟਰੀ ਵਿਗਿਆਨੀਆਂ ਨੇ ਦੁਨੀਆਂ ਦੇ ਸਭ ਤੋਂ ਪੁਰਾਣੇ ਵਾਇਰਸ ਨੂੰ ਮੁੜ ਸੁਰਜੀਤ ਕਰ ਲਿਆ ਹੈ। ਇਹ ਵਾਇਰਸ ਲੱਖਾਂ ਸਾਲਾਂ ਤੋਂ ਰੂਸ ਦੇ ਬਰਫ਼ ਨਾਲ ਜੰਮੇ ਸਾਇਬੇਰੀਆ 'ਚ ਪਾਇਆ ਗਿਆ ਸੀ। ਜਾਣਕਾਰੀ ਅਨੁਸਾਰ ਇਹ ਵਾਇਰਸ 48 ਹਜ਼ਾਰ ਸਾਲ ਪੁਰਾਣਾ ਹੈ । ਵਿਗਿਆਨੀਆਂ ਨੇ ਕਿਹਾ ਸਾਇਬੇਰੀਆ 'ਚ ਪਿਘਲ ਰਹੀ ਬਰਫ ਇਨਸਾਨਾਂ ਲਈ ਵੱਡਾ ਖਤਰਾ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਇਹ ਵਾਇਰਸ ਹਾਲੇ ਵੀ ਜੀਵਿਤ ਜੀਵਾਂ ਨੂੰ ਸੰਕ੍ਰਮਿਤ ਕਰਨ ਦੀ ਸਮਰੱਥਾ ਰੱਖਦੇ ਹਨ ।ਵਿਗਿਆਨੀਆਂ ਅਨੁਸਾਰ ਉਨ੍ਹਾਂ ਨੇ ਬੈਕਟੀਰੀਆ ਨੂੰ ਜਨਮ ਦਿੱਤਾ ਹੈ, ਜੋ 250 ਮਿਲੀਆਂ ਸਾਲ ਪੁਰਾਣੇ ਹਨ, ਜਿਨ੍ਹਾਂ ਨੇ ਹੁਣ ਵਾਇਰਸ ਨੂੰ ਜਿੰਦਾ ਕੀਤਾ ਹੈ ।ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਕਿ ਵਾਯੂਮੰਡਲ ਦੀ ਤਪਸ਼ ਗ੍ਰੀਨਹਾਉਸ ਗੈਸਾਂ 'ਚ ਫਸੇ ਮੀਥੇਨ ਨੂੰ ਛੱਡੇਗੀ ਤੇ ਮੌਸਮ ਨੂੰ ਵਿਗਾੜ ਦੇਵੇਗੀ ਪਰ ਇਸ ਦਾ ਬਿਮਾਰੀ ਪੈਦਾ ਕਰਨ ਵਾਲੀ ਵਾਇਰਸਾਂ 'ਤੇ ਘੱਟ ਪ੍ਰਭਾਵ ਦੇਖਣ ਨੂੰ ਮਿਲੇਗਾ ।