ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਕੈਮੂਰ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਥੇ ਇਕ 14 ਸਾਲਾ ਵਿਦਿਆਰਥਣ ਨੂੰ ਕੁਝ ਮੁੰਡਿਆਂ ਵਲੋਂ ਅਗਵਾ ਕਰ ਲਿਆ ਗਿਆ। ਜਿਸ ਤੋਂ ਬਾਅਦ ਇਕ ਮੁੰਡੇ ਨੇ ਉਸ ਨਾਲ ਬਲਾਤਕਾਰ ਕੀਤਾ । ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਨੇ ਜਦੋ ਦੇਖਿਆ ਤਾਂ ਉਸ ਨੇ ਕੁੜੀ ਦੀ ਮਦਦ ਕਰਨ ਦੀ ਬਜਾਏ ਉਸ ਦੀ ਇੱਜਤ ਲੁੱਟ ਲਈ ।ਦੱਸਿਆ ਜਾ ਰਿਹਾ ਕਿ 4 ਮੁੰਡਿਆਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਕਿਸੇ ਜਗ੍ਹਾ 'ਤੇ ਲੈ ਗਏ।
ਜਿਨ੍ਹਾਂ 'ਚੋ ਇਕ ਮੁੰਡੇ ਨੇ ਉਸ ਨਾਲ ਬਲਾਤਕਾਰ ਦਿੱਤਾ। ਸਕੂਲ ਦੇ ਪ੍ਰਿੰਸੀਪਲ ਨੇ 4 ਮੁੰਡਿਆਂ ਨੂੰ ਕੁੜੀ ਨੂੰ ਜ਼ਬਰਦਸਤੀ ਲਿਜਾਂਦੇ ਦੇਖਿਆ ਤੇ ਕੁਝ ਦੂਰੀ ਤੱਕ ਉਸ ਦਾ ਪਿੱਛਾ ਕੀਤਾ। ਉਸ ਨੂੰ ਦੇਖ ਕੇ ਮੁੰਡੇ ਭੱਜ ਗਏ ।ਦੋਸ਼ੀ ਪ੍ਰਿੰਸੀਪਲ ਦੀ ਪਛਾਣ ਸੁਰਿੰਦਰ ਕੁਮਾਰ ਦੇ ਰੂਪ 'ਚ ਹੋਈ ਹੈ। ਕੁੜੀ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਿੰਸੀਪਲ ਨੇ ਉਸ ਨੂੰ ਬਚਾਉਣ ਦੀ ਬਜਾਏ ਉਸ ਨਾਲ ਜ਼ਬਰ -ਜਨਾਹ ਕੀਤਾ ਤੇ ਉਸ ਨੂੰ ਖੂਨ ਨਾਲ ਲਖਪਖ ਹਾਲਤ 'ਚ ਝੜੀਆਂ 'ਚ ਛੱਡ ਦਿੱਤਾ ।