by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਗੀਤ 'ਸੇਮ ਬੀਫ' ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਹੈ। ਇਸ ਤੋਂ ਬਾਅਦ ਸਿੱਧੂ ਤੇ ਬੋਹੇਮੀਆ ਦੋਵਾਂ ਦੇ ਫੈਨਸ ਨਿਰਾਸ਼ ਹੋ ਗਏ ਹਨ। ਦੱਸਿਆ ਜਾ ਰਿਹਾ ਕਿ ਇਸ ਗੀਤ ਨੂੰ ਬੋਹੇਮੀਆ ਦੇ ਕਰੀਬੀ ਜੇ ਹਿੰਦ ਨੇ ਯੂਟਿਊਬ ਤੋਂ ਕਾਪੀ ਰਾਈਟ ਦੇ ਚਲਦਿਆਂ ਹਟਾਇਆ ਹੈ। ਜੇ ਹਿੰਦ ਨੇ ਲਿਖਿਆ ਕਿ ਕੁਝ ਕਾਨੂੰਨੀ ਕਾਰਨਾਂ ਕਰਕੇ ਕੁਝ ਵੀਡੀਓਜ਼ ਨੂੰ ਮੇਰੀ ਲੀਗਲ ਟੀਮ ਵਲੋਂ ਯੂਟਿਊਬ ਤੋਂ ਹਟਾ ਦਿੱਤਾ ਗਿਆ । ਇਹ ਉਹ ਵੀਡੀਓ ਹਨ, ਜਿਨ੍ਹਾਂ 'ਚ ਮੈ ਫ਼ੀਚਰ ਕੀਤਾ ਹੈ ਜਾਂ ਜਿਨ੍ਹਾਂ 'ਚ ਮੇਰਾ ਕੰਮ ਹੈ ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ।