ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਨਸ਼ੇ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ, ਨਸ਼ੇ ਦੇ ਆਦਿ ਲੋਕਾਂ ਲਈ ਰਿਸ਼ਤੇ ਵੀ ਖਤਮ ਹੋ ਗਏ ਹਨ। ਹੁਣ ਫਿਰੋਜ਼ਪੁਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਇਕ ਨਸ਼ੇੜੀ ਪਿਤਾ ਨੇ ਆਪਣੀ ਧੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕੋਲ ਬਸਤੀ ਬਾਗ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਨਸ਼ੇ ਕਾਰਨ ਆਪਣੀ 10 ਸਾਲਾ ਧੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਤੇ ਜਦੋ ਉਸ ਦੇ ਵੱਡੇ ਭਰਾ ਨੇ ਰੋਕਿਆ ਤਾਂ ਨਸ਼ੇੜੀ ਪਿਤਾ ਨੇ ਉਸ ਦੀ ਵੀ ਬਾਂਹ ਤੋੜ ਦਿੱਤੀ।
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਨਸ਼ੇੜੀ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਉਕਤ ਵਿਅਕਤੀ ਦੇ ਵੱਡੇ ਭਰਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਮਨੋਜ ਨਸ਼ਾ ਕਰਨ ਦਾ ਆਦਿ ਹੈ। ਜਿਸ ਕਾਰਨ ਉਸ ਦੀ ਪਤਨੀ 5 ਸਾਲ ਪਹਿਲਾਂ ਹੀ ਛੱਡ ਕੇ ਚੱਲ ਗਈ ਸੀ ਤੇ ਹੁਣ ਉਸ ਦੀਆਂ 2 ਕੁੜੀਆਂ ਹੈ , ਜਿਨਾ 'ਚੋ ਛੋਟੀ ਕੁੜੀ ਨੂੰ ਉਸਦੀ ਮਾਂ ਆਪਣੇ ਨਾਲ ਲੈ ਗਈ ਤੇ ਵੱਡੀ ਕੁੜੀ ਦਾਦੀ ਦੇ ਨਾਲ ਰਹਿੰਦੀ ਹੈ। ਬੱਚੀ ਦੀ ਦਾਦੀ ਨੇ ਕਿਹਾ ਕਿ ਉਸਦਾ ਮੁੰਡਾ ਨਸ਼ੇ ਕਾਰਨ ਘਰ ਦੀਆਂ ਚੀਜ਼ਾਂ ਵੇਚ ਦਿੰਦਾ ਹੈ ।