by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ OP ਪ੍ਰਕਾਸ਼ ਸੋਨੀ ਕੋਲੋਂ ਅੰਮ੍ਰਿਤਸਰ ਵਿਜੀਲੈਂਸ ਵਲੋਂ ਜਾਇਦਾਦ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ । ਅੱਜ OP ਸੋਨੀ ਵਿਜੀਲੈਂਸ ਦਫ਼ਤਰ ਪੇਸ਼ ਹੋਣਗੇ । ਇਸ ਤੋਂ ਪਹਿਲਾਂ OP ਸੋਨੀ ਨੂੰ ਵਿਜੀਲੈਂਸ ਵਲੋਂ 10 ਵਜੇ ਬੁਲਾਇਆ ਗਿਆ ਪਰ ਉਹ ਵਿਜੀਲੈਂਸ ਦਫ਼ਤਰ ਨਹੀਂ ਪਹੁੰਚੇ ਸੀ । ਇਸ ਤੋਂ ਬਾਅਦ ਅੱਜ ਵਿਜੀਲੈਂਸ ਦਫ਼ਤਰ ਪੇਸ਼ੀ ਹੋਵੇਗੀ । ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ਲੈ ਕੇ OP ਪ੍ਰਕਾਸ਼ ਸੋਨੀ ਖਿਲਾਫ ਇਕ ਸ਼ਿਕਾਇਤ ਦਰਜ ਕੀਤੀ ਗਈ ਸੀ । OP ਸੋਨੀ ਨੇ ਕਾਂਗਰਸ ਸਰਕਾਰ ਦੇ ਸ਼ਾਸਨ 'ਚ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ । ਇਸ ਲਈ ਅੰਮ੍ਰਿਤਸਰ ਰੇਂਜ ਦੇ SSP ਵਰਿੰਦਰ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ ।