ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਕੀਰਤਪੁਰ ਸਾਹਿਬ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਰੋਪੜ ਦੇ ਕੀਰਤਪੁਰ ਕੋਲੋਂ ਲੌਹੰਡ -ਭਗਤਗ੍ਹੜ ਰੇਲ ਪਟੜੀ 'ਤੇ 4 ਬੱਚੇ ਟਰੇਨ ਦੀ ਲਪੇਟ 'ਚ ਆ ਗਏ। ਇਸ ਹਾਦਸੇ ਦੌਰਾਨ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦੋ ਹਾਦਸਾ ਵਾਪਰਿਆ ਉਸ ਸਮੇ ਬੱਚੇ ਰੇਲਵੇ ਟਰੈਕ ਕੋਲ ਖੇਡ ਰਹੇ ਸੀ।
ਇਸ ਦੌਰਾਨ ਇਕ ਟਰੇਨ ਆਈ ਤੇ ਬੱਚੇ ਉਸ ਦੀ ਲਪੇਟ 'ਚ ਆ ਗਏ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬੱਚਿਆਂ ਨੂੰ ਹਸਪਤਾਲ ਪਹੁੰਚਿਆ। ਜਿਥੇ 3 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ । ਜ਼ਿਕਰਯੋਗ ਹੈ ਕਿ ਪ੍ਰਵਾਸੀ ਮਜਦੂਰਾਂ ਦੇ ਬੱਚੇ ਰੇਲਵੇ ਟਰੈਕ ਦੇ ਕੋਲ ਆਸਕਰ ਖੇਡਦੇ ਨਜ਼ਰ ਆਉਂਦੇ ਹਨ ਪਰ ਰੇਲਵੇ ਟਰੈਕ ਕੋਲ ਖੇਡਦੇ ਸਮੇ ਸਹਾਰਨਪੁਰ ਤੋਂ ਊਨਾ ਜਾਣ ਵਾਲੀ ਟਰੇਨ ਦੀ ਲਪੇਟ 'ਚ 4 ਬੱਚੇ ਆ ਗਏ। ਜਿਨ੍ਹਾਂ 'ਚੋ 3 ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜਖ਼ਮੀ ਹੈ ।