by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੇਲੰਗਾਨਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਨਾਲ 8 ਸਾਲਾ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਚਾਕਲੇਟ ਸੰਦੀਪ ਸਿੰਘ ਦੇ ਗਲ਼ੇ 'ਚ ਫਸ ਗਈ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਮੂਲ ਵਾਸੀ ਕੰਘਨ ਸਿੰਘ 20 ਸਾਲ ਪਹਿਲਾਂ ਵਾਰੰਗਲ ਆਏ ਸੀ ਤੇ ਉਹ ਆਪਣੇ ਪਰਿਵਾਰ ਤੇ 4 ਬੱਚਿਆਂ ਸਮੇਤ ਰਹਿੰਦੇ ਹਨ। ਆਸਟ੍ਰੇਲੀਆ ਤੋਂ ਆਉਣ 'ਤੇ ਕੰਘਨ ਸਿੰਘ ਆਪਣੇ ਬੱਚਿਆਂ ਲਈ ਚਾਕਲੇਟ ਲੈ ਕੇ ਆਏ ਸੀ। ਸੰਦੀਪ ਉਹ ਚਾਕਲੇਟ ਆਪਣੇ ਸਕੂਲ ਲੈ ਗਿਆ, ਜਦੋ ਬੱਚੇ ਨੇ ਚਾਕਲੇਟ ਮੂੰਹ 'ਚ ਪਾਈ ਤਾਂ ਉਸ ਦੇ ਗਲ਼ੇ 'ਚ ਫਸ ਗਈ। ਜਿਸ ਤੋਂ ਬਾਅਦ ਉਸ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੋਣ ਲੱਗੀ ।ਜਦੋ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ ।