by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਊਜ਼ੀਲੈਂਡ ਨੇ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ 'ਚ ਭਾਰਤ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਦੀਆਂ 7 ਵਿਕਟਾਂ ਤੇ 306 ਦੌੜਾ ਦੇ ਜਵਾਬ 'ਚ ਨਿਊਜ਼ੀਲੈਂਡ ਨੇ 47.1 ਉਵਰਾਂ ਵਿੱਚ 3 ਵਿਕਟਾਂ ਤੇ 309 ਦੌੜਾ ਨਾਲ ਜਿੱਤ ਹਾਸਲ ਕੀਤੀ ਹੈ। ਕਪਤਾਨ ਕੇਨ ਵਿਲੀਅਮਸਨ ਨੇ 94 ਦੌੜਾ ਬਣਾਈਆਂ ਹਨ। ਨਿਊਜ਼ੀਲੈਂਡ ਲਈ ਵਿਕਟਕੀਪਰ ਟਾਮ ਲੈਥਮ ਨੇ 104 ਗੇਂਦਾ 'ਤੇ ਨਾਬਾਦ 145 ਦੌੜਾ ਦੀ ਪਾਰੀ ਖੇਡੀ।