by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸ਼ੇਖਾ ਬਾਜ਼ਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿਥੇ ਇਕ ਗੁਰੂਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਗੁਰੂਦੁਆਰਾ ਕਮੇਟੀ ਨੇ ਦੱਸਿਆ ਕਿ ਦੋਸ਼ੀ ਤੇ ਉਸ ਦਾ ਪਰਿਵਾਰ ਰੋਜ਼ਾਨਾ ਹੀ ਗੁਰੂਦੁਆਰਾ ਸਾਹਿਬ ਆਉਂਦੇ ਹਨ। ਉਨ੍ਹਾਂ ਨੇ ਕਿਹਾ ਬੇਅਦਬੀ ਕਰਨ ਵਾਲੇ ਨੌਜਵਾਨ ਨੇ ਪਿਛਲੇ ਦਿਨ ਪਹਿਲਾਂ ਹੀ ਅੰਮ੍ਰਿਤ ਛਕਿਆ ਸੀ । ਦੋਸ਼ੀ ਦੀ ਪਛਾਣ ਹਰਕੀਰਤ ਦੇ ਰੂਪ 'ਚ ਹੋਈ ਹੈ । ਕਮੇਟੀ ਦੇ ਪ੍ਰਧਾਨ ਨੇ ਕਿਹਾ ਉਹ ਪਾਠ ਕਰਕੇ ਸਾਹਮਣੇ ਆ ਗਿਆ , ਦੂਜਾ ਸੇਵਾਦਾਰ ਖੋੜ੍ਹਾ ਸਿੱਧਾ ਹੋਣ ਕਰਕੇ ਉਸ ਦਾ ਪਤਾ ਨਹੀਂ ਲੱਗਾ, ਜਦੋ ਮੈ ਕੋਲ ਜਾ ਦੇਖਿਆ ਤਾਂ ਦੁੱਧ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਪਾ ਦਿੱਤਾ। ਜਾਣਕਾਰੀ ਅਨੁਸਾਰ ਦੋਸ਼ੀ ਸ਼ੇਖਾ ਬਾਜ਼ਾਰ ਦਾ ਰਹਿਣ ਵਾਲਾ ਹੈ। ਪੁਲਿਸ ਵਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।