ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੋਨੇਸ਼ੀਆ ਦੇ ਸੂਬੇ ਸਿਆਨਜੂਰ 'ਚ 5.6 ਤੀਬਰਤਾ ਨਾਲ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ ਇਸ ਤਬਾਹੀ 'ਚ 271 ਲੋਕਾਂ ਦੀ ਮੌਤ ਹੋ ਚੁੱਕੀ । ਇਸ ਭੂਚਾਲ 'ਚ 151 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ ਜਦਕਿ 1098 ਲੋਕ ਜਖ਼ਮੀ ਹਨ। ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਇਸ ਭੂਚਾਲ ਦੌਰਾਨ ਮਲਬੇ ਹੇਠਾਂ ਇਕ 6 ਸਾਲ ਦਾ ਬੱਚਾ ਆ ਗਿਆ ਸੀ। ਜਿਸ ਨੂੰ ਅੱਜ ਜਿੰਦਾ ਬਾਹਰ ਕੱਢ ਲਿਆ ਗਿਆ। ਫਿਲਹਾਲ ਬੱਚੇ ਦਾ ਹਲਪਤਲ 'ਚ ਇਲਾਜ ਚੱਲ ਰਿਹਾ । ਜਾਣਕਾਰੀ ਅਨੁਸਾਰ ਬੱਚਾ ਕਰੀਬ 2 ਦਿਨ ਤੱਕ ਮਲਬੇ 'ਚ ਜਿੰਦਾਂ ਰਿਹਾ।
ਇੰਡੋਨੇਸ਼ੀਆ ਦੀ ਨੈਸ਼ਨਲ ਏਜੰਸੀ ਨੇ ਕਿਹਾ ਕਿ ਬਚਾਅ ਕਰਮੀਆਂ ਨੇ ਸਿਆਨਜੂਰ ਦੇ ਪਿੰਡ ਨਾਗਰਕ 'ਚ ਬੱਚੇ ਅਜਕਾ ਮੌਲਾਨਾ ਨੂੰ ਬਚਾਇਆ ਹੈ । ਉਨ੍ਹਾਂ ਨੇ ਬੱਚਾ ਆਪਣੀ ਦਾਦੀ ਦੀ ਲਾਸ਼ ਕੋਲ ਮਿਲਿਆ । ਸਿਆਨਜੂਰ 'ਚ ਸਭ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਇਆ ਹਨ। ਭੁਚਾਲ ਕਾਰਨ ਹੁਣ ਤੱਕ 56,320 ਘਰਾਂ ਦੇ ਨੁਕਸਾਨ ਹੋਏ ਹਨ । ਇਨ੍ਹਾਂ 'ਚ ਸਕੂਲ ,ਪੂਜਾ ਸਥਾਨ ਵੀ ਸ਼ਾਮਲ ਹਨ । ਫਿਲਹਾਲ ਪ੍ਰਸ਼ਾਸਨ ਵਲੋਂ ਪੀੜਤ ਲੋਕਾਂ ਦੀ ਮਦਦ ਸ਼ੁਰੂ ਕੀਤੀ ਗਈ ਹੈ। ਮਰਨ ਵਾਲਿਆਂ ਦੀ ਲਾਸ਼ਾ ਨੂੰ ਬਚਾਅ ਟੀਮ ਵਲੋਂ ਮਲਬੇ 'ਚੋ ਬਾਹਰ ਕੱਢਿਆ ਜਾ ਰਿਹਾ ਹੈ।