by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਕੈਨੇਡਾ ਵਿਚਾਲੇ ਹਵਾਬਾਜ਼ੀ ਸਮਝੌਤੇ 'ਚ ਉਡਾਣਾਂ ਲਈ ਪੰਜਾਬ ਨੂੰ ਬਾਹਰ ਰੱਖਿਆ ਗਿਆ । ਜਿਸ ਕਾਰਨ ਕੈਨੇਡਾ 'ਚ ਰਹਿੰਦੇ ਪੰਜਾਬੀਆਂ ਨੇ ਕਈ ਸਵਾਲ ਖੜੇ ਕੀਤੇ ਹਨ। ਦੱਸਿਆ ਜਾ ਰਿਹਾ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵਲੋਂ ਹਵਾਬਾਜ਼ੀ ਮੰਤਰੀ ਓਮਾਰ ਨੂੰ ਪੱਤਰ ਲਿਖਿਆ ਗਿਆ ਕਿ : ਪੰਜਾਬ ਨੂੰ ਹਵਾਈ ਅੱਡੇ ਸਮਝੌਤੇ 'ਚੋ ਬਾਹਰ ਰੱਖਣ ਕਰਕੇ ਸਿੱਖਾਂ 'ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ । ਕੈਨੇਡਾ ਦੇ ਸਿੱਖ ਭਾਈਚਾਰੇ ਦਾ ਪੰਜਾਬ ਨਾਲ ਸਿੱਧਾ ਸਬੰਧ ਹੈ। ਜਿਸ ਕਰਕੇ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਸਿੱਖਾਂ ਦੀ ਮੰਗ ਹੈ । ਹਵਾਬਾਜ਼ੀ ਮੰਤਰੀ ਅਲਗਾਬਰਾ ਦਾ ਧਿਆਨ ਕੋਵਿਡ ਮਹਾਮਾਰੀ ਸਮੇ ਭਾਰਤ ਸਰਕਾਰ ਵਲੋਂ ਕੈਨੇਡਾ ਦੇ ਲੋਕਾਂ ਦੇ ਰੱਦ ਕੀਤੇ ਹੋਏ ਵੀਜ਼ਿਆਂ ਵੱਲ ਵੀ ਦਿਵਾਇਆ ਗਿਆ। ਦੱਸ ਦਈਏ ਕਿ ਅਮਰੀਕਾ ਸਮੇਤ 156 ਦੇਸ਼ਾਂ ਵਲੋਂ ਵੀਜ਼ੇ ਬਹਾਲ ਕੀਤੇ ਜਾ ਚੁੱਕੇ ਹਨ ।