by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਦਿਲ -ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਦੇ ਇਕ ਹਸਪਤਾਲ 'ਚ ਇਕ ਕੁੱਤਾ ਨਵਜੰਮੇ ਬੱਚੇ ਦੀ ਲਾਸ਼ ਨੂੰ ਮੂੰਹ 'ਚ ਲੈ ਕੇ ਘੁੰਮ ਰਿਹਾ ਸੀ। ਲੋਕਾਂ ਨੇ ਕੁੱਤੇ ਦੇ ਮੂੰਹ 'ਚੋ ਬੱਚੇ ਦੀ ਲਾਸ਼ ਨੂੰ ਬਾਹਰ ਕੰਢਿਆਂ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ । ਹਸਪਤਾਲ ਵਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬੱਚੇ ਦਾ ਜਨਮ ਇਸੇ ਹਸਪਤਾਲ 'ਚ ਹੋਇਆ ਜਾ ਕਿਸੇ ਹੋਰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਵਜੰਮੇ ਬੱਚੇ ਦੀ ਲਾਸ਼ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ । ਕੁੱਤੇ ਨੇ ਉਸ ਦਾ ਸਿਰ ਨੋਚਣ ਤੋਂ ਇਲਾਵਾ ਸਰੀਰ ਦੀਆਂ ਕਈ ਥਾਵਾਂ 'ਤੇ ਵੀ ਜਖ਼ਮ ਕੀਤੇ ਹਨ ।