ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਬਾਰੇ ਹਾਲੇ ਕੁਝ ਸਪਸ਼ੱਟ ਨਹੀ ਹੋਇਆ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਸੋਸ਼ਲ ਮੀਡੀਆ 'ਤੇ ਖਬਰਾਂ ਤੋਂ ਹੀ ਪਤਾ ਲਗਾ ਕਿ ਰਿੰਦਾ ਦੀ ਮੌਤ ਹੋ ਗਈ ਹੈ ਪਰ ਇਸ ਦੀ ਸੱਚਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ। IG ਡਾ. ਸੁਖਚੈਨ ਸਿੰਘ ਨੇ ਕਿਹਾ ਕਿ ਅੱਤਵਾਦੀ ਰਿੰਦਾ ਦੀ ਮੌਤ ਬਾਰੇ ਜੋ ਵੀ ਸੂਚਨਾ ਮਿਲੀ ਹੈ , ਉਹ ਸੋਸ਼ਲ ਮੀਡੀਆ 'ਤੇ ਖਬਰਾਂ ਰਾਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਪੁਲਿਸ ਨੂੰ ਹਰਵਿੰਦਰ ਰਿੰਦਾ ਦੀ ਮੌਤ ਬਾਰੇ ਕੇਂਦਰੀ ਏਜੰਸੀਆਂ ਤੋਂ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਲਈ ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਹਨ । ਉਨ੍ਹਾਂ ਨੇ ਕਿਹਾ ਇਸ ਸੂਚਨਾ ਦੀ ਪੁਸ਼ਟੀ ਕਰਨ ਵਿੱਚ ਸਮਾਂ ਲੱਗਦਾ ਹੈ ਕਿਉਕਿ ਪੰਜਾਬ ਪੁਲਿਸ ਵਲੋਂ ਰਿੰਦਾ ਦੀਆਂ ਚਲਾਈਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਤੇ ਜੇਕਰ ਆਉਣ ਵਾਲੀ ਦਿਨਾਂ 'ਚ ਕਿਸੇ ਵੀ ਵਾਰਦਾਤ 'ਚ ਰਿੰਦਾ ਦਾ ਹੱਥ ਨਾ ਹੋਣ ਦਾ ਸੁਰਾਗ ਮਿਲਿਆ ਤਾਂ ਸਮਝਿਆ ਜਾਵੇਗਾ ਉਸ ਦੀ ਮੌਤ ਹੋ ਗਈ ਹੈ।
by jaskamal