by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਦੇ ਮੋਹਨਪੁਰ ਤੋਂ ਇਕ ਮਾਮਲਾ ਸਾਹਮਣੇ ਆਇਆ,ਜਿਥੇ ਗ੍ਰੀਨ ਗ੍ਰੋਵ ਪਬਲਿਕ ਸਕੂਲ 'ਚ ਸਲਾਨਾ ਸਮਾਗਮ ਦੌਰਾਨ ਸਕੂਲ ਮੈਨੇਜਮੈਟ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ।ਜਿਸ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ। ਦੱਸਿਆ ਜਾ ਰਿਹਾ ਕਿ ਸਕੂਲ ਪ੍ਰਿਸੀਪਲ ਵਲੋਂ ਸਲਾਨਾ ਸਮਾਗਮ 'ਚ ਬੱਚਿਆਂ ਦੇ ਦਾਦਾ- ਦਾਦੀ ਦੀ ਐਂਟਰੀ 'ਤੇ ਪਾਬੰਦੀ ਲੱਗਾ ਦਿੱਤੀ ਗਈ । ਇਸ ਮਾਮਲੇ ਨੂੰ ਲੈ ਕੇ DC ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਉਕਤ ਸਕੂਲ 'ਚ ਸਲਾਨਾ ਸਮਾਗਮ ਸੀ ਇਸ ਸਮਾਗਮ 'ਚ ਸ਼ਾਮਲ ਹੋਣ ਲਈ ਬੱਚਿਆਂ ਦੇ ਦਾਦਾ -ਦਾਦੀ ਉਪਰ ਪਾਬੰਦੀ ਲਗਾਈ ਗਈ। ਲਿਖਤੀ ਤੋਰ ਤੋਰ ਤੇ ਨੋਟਿਸ ਬੱਚਿਆਂ ਨੂੰ ਦਿੱਤਾ ਗਿਆ ਕਿ ਸੱਦਾ ਪੱਤਰ ਕੇਵਲ ਮਾਤਾ ਪਿਤਾ ਲਈ ਹੈ ।