by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਨਿਊ ਮੈਕਸੀਕੋ ਦੇ ਸ਼ਹਿਰ ਅਲਬੁਕਰਕ ਤੋਂ ਵੱਡੀ ਖ਼ਬਰ ਸਾਹਮਣੇਂ ਆ ਰਹੀ ਹੈ। ਜਿਥੇ ਇਕ ਯੂਨੀਵਰਸਿਟੀ 'ਚ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ ਦੀ ਮੌਤ ਹੋ ਗਈ। ਇਸ ਹਮਲੇ ਦੌਰਾਨ 1 ਹੋਏ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਮ੍ਰਿਤਕ 19 ਸਾਲਾ UNM ਦਾ ਵਿਦਿਆਰਥੀ ਸੀ ਤੇ 21 ਸਾਲਾ ਜਖ਼ਮੀ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦਾ ਬਾਸਕਟਬਾਲ ਖਿਡਾਰੀ ਹੈ।ਜਾਣਕਾਰੀ ਅਨੁਸਾਰ ਗੋਲੀਬਾਰੀ ਅਲਵਾਰਾਡੋ ਹਾਲ ਕੋਲ ਹੋਈ ਹੈ। ਜੋ ਕਿ ਇਸ ਦੇ ਮੁੱਖ ਕੈਂਪਸ ਵਿੱਚ ਇਕ ਵਿਦਿਆਰਥੀ ਹੋਸਟਲ ਹੈ ।ਪੀੜਤ ਤੇ ਜਖ਼ਮੀ ਵਿਦਿਆਰਥੀ ਵਿੱਚ ਲੜਾਈ ਹੋਇਆ ਸੀ ਤੇ ਦੋਵਾਂ ਨੂੰ ਹੀ ਗੋਲੀਆਂ ਲੱਗੀਆਂ ਹਨ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।