by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੇਰੂ ਦੇ ਲੀਮਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਲੇਟੈਮ ਏਅਰਲਾਈਨਜ਼ ਦਾ ਜਹਾਜ਼ ਰਨਵੇਅ 'ਤੇ ਇਕ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ ਤੇ ਉਸ 'ਚ ਅੱਗ ਲੱਗ ਗਈ। ਜਹਾਜ਼ ਤੇ ਟਰੱਕ 'ਚ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦੇ ਪਰਖੱਚੇ ਊਂਡ ਗਏ ਤੇ ਨਾਲ ਹੀ ਜਹਾਜ਼ ਦਾ ਵੀ ਭਾਰੀ ਨੁਕਸਾਨ ਹੋ ਗਿਆ। ਜਹਾਜ਼ ਦੇ ਯਾਤਰੀ ਫਿਲਹਾਲ ਸੁਰੱਖਿਅਤ ਹਨ ਪਰ ਟਰੱਕ ਵਿੱਚ ਸਵਾਰ 2 ਫਾਇਰ ਫਾਈਟਰ ਦੀ ਮੌਕੇ 'ਤੇ ਮੌਤ ਹੋ ਗਈ । ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਪੇਡਰੋ ਨੇ ਟਵੀਟ ਵਿੱਚ ਅੱਗ ਫਾਇਰ ਫਾਈਟਰ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ।