by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਇਕ ਜੰਗਲ 'ਚ ਮੰਗਲ ਚੱਲ ਰਿਹਾ ਸੀ, ਜਿਥੇ ਪੁਲਿਸ ਦੀ ਭਾਰੀ ਫੋਰਸ ਨੇ ਛਾਪਾ ਮਾਰਿਆ । ਇਸ ਦੌਰਾਨ ਪੁਲਿਸ ਨੇ ਗਲਤ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਾਬੂ ਕੀਤਾ ਜਦਕਿ ਇਨ੍ਹਾਂ 'ਚ ਇਕ ਵਿਅਕਤੀ ਵੀ ਸ਼ਾਮਿਲ ਸੀ। ਮੌਕੇ 'ਤੇ ਪੁਲਿਸ ਨੂੰ ਨਿਰੋਧ ਨਾਲ ਭਰਿਆ ਹੋਇਆ ਲਿਫ਼ਾਫ਼ਾ 'ਤੇ ਹੋਰ ਵੀ ਸਾਮਾਨ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਜੰਗਲ 'ਚ ਰੁੱਖਾਂ ਦੀ ਆੜ 'ਚ ਗੱਦੇ ਵਿਛਾ ਕੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਉਥੇ ਟਰੱਕ ਡਰਾਈਵਰ ਤੇ ਹੋਰ ਲੋਕ ਜਾਂਦੇ ਹਨ। ਜਦੋ ਕੋਈ ਨਹੀਂ ਆਉਂਦਾ ਸੀ ਤਾਂ ਔਰਤਾਂ ਨੈਸ਼ਨਲ ਹਾਈਵੇ 'ਤੇ ਖੜੀਆਂ ਹੋ ਗਏ ਗਾਹਕ ਲੱਭਦੀਆਂ ਹਨ। ਇਹ ਕੰਮ ਕਈ ਸਾਲਾਂ ਤੋਂ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਜਗ੍ਹਾ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋਈ, ਜੋ ਕਿ ਪੁਲਿਸ ਅਧਿਕਾਰੀਆਂ ਤੱਕ ਵੀ ਪਹੁੰਚੀ ਸੀ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਉਸ ਜਗ੍ਹਾ 'ਤੇ ਛਾਪਾ ਮਾਰਿਆ।