ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਥੇ ਸੂਬੇ ਦੇ ਚੁਰੂ ਜ਼ਿਲੇ 'ਚ 17 ਸਾਲਾ ਨਾਬਾਲਗ ਭਤੀਜੀ ਨਾਲ ਚਾਚਾ ਵਾਰ -ਵਾਰ ਬਲਾਤਕਾਰ ਕਰਦਾ ਸੀ। ਦੱਸਿਆ ਜਾ ਰਿਹਾ ਕਿ ਵੱਡੇ ਭਰਾ ਦੇ ਪਰਿਵਾਰ ਨਾਲ ਇਕੋ ਵਿਹੜੇ 'ਚ ਰਹਿਣ ਵਾਲੇ ਚਾਚਾ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੋਸ਼ੀ ਨੇ ਪੀੜਤਾਂ ਨੂੰ ਡਰਾ ਧਮਕਾ ਕੇ ਡੇਢ ਮਹੀਨੇ ਤੱਕ ਬਲਾਤਕਾਰ ਕੀਤਾ ਜਦੋ ਪੀੜਤ ਦਾ ਸਬਰ ਦਾ ਬੰਨ ਟੁੱਟ ਗਿਆ ਤਾਂ ਉਸ ਨੇ ਆਪਣੇ ਪਿਤਾ ਨਾਲ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ।
ਪੀੜਤਾ ਦਾ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ ਹੈ ।ਨਾਬਾਲਗ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਤੇ ਉਸ ਦਾ ਛੋਟਾ ਭਰਾ ਵੀ ਉਸੇ ਵਿਹੜੇ 'ਚ ਰਹਿੰਦਾ ਹੈ । 2 ਦਿਨ ਪਹਿਲਾਂ ਉਹ ਜਦੋ ਮਜ਼ਦੂਰੀ ਕਰਕੇ ਘਰ ਆਇਆ ਤਾਂ ਉਸ ਦੀ ਪਤਨੀ ਨੇ ਦੱਸਿਆ ਕਿ ਛੋਟੇ ਭਰਾ ਦੀ ਉਸ ਨਾਲ ਲੜਾਈ ਹੋ ਗਈ ਹੈ। ਲੜਾਈ ਦੌਰਾਨ ਨਾਬਾਲਗ ਕੁੜੀ ਨੇ ਦੱਸਿਆ ਕਿ ਚਾਚਾ ਉਸ ਨਾਲ ਪਿਛਲੇ ਡੇਢ ਮਹੀਨੇ ਤੋਂ ਗਲਤ ਹਰਕਤਾਂ ਕਰਦਾ ਆ ਰਿਹਾ ਹੈ । ਜਦੋ ਉਸ ਦੀ ਮਾਂ ਨੇ ਨਾਵਾਲਗ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਰੋਂਦੇ ਹੋਏ ਚਾਚੇ ਦੀ ਹਰਕਤ ਦੱਸੀ । ਪੀੜਤਾ ਨੇ ਦੱਸਿਆ ਕਿ ਉਸ ਦੀ ਚਾਚੀ ਗਰਭਵਤੀ ਹੈ। ਇਸੇ ਲਈ ਉਹ ਆਪਣੇ ਮਾਪਿਆਂ ਘਰ ਗਈ ਹੈ। ਇਸ ਤੋਂ ਬਾਅਦ ਚਾਚੇ ਨੇ ਇਕ ਰਾਤ ਉਸ ਨਾਲ ਬਲਾਤਕਾਰ ਕੀਤਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।