by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੋਨੇਸ਼ੀਆ ਦੇ ਬਾਲੀ ਸ਼ਹਿਰ 'ਚ G -20 ਸੰਮੇਲਨ ਹੋਇਆ ਸੀ। ਇਸ ਸੰਮੇਲਨ ਦੌਰਾਨ ਕਈ ਦੇਸ਼ਾ ਦੇ ਆਗੂਆਂ ਦੀ ਆਪਸ 'ਚ ਮੁਲਾਕਾਤ ਹੋਈ ਤੇ ਇਸ ਸੰਮੇਲਨ ਨਾਲ ਜੁੜੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਬਹਿਸ ਹੋ ਰਹੀ ਹੈ। ਦੱਸਿਆ ਜਾ ਰਿਹਾ ਖ਼ਬਰ ਲੀਕ ਹੋਣ ਤੋਂ ਬਾਅਦ ਚੀਨੀ ਰਾਸ਼ਟਰਪਤੀ ਬੇਚੈਨ ਹੋ ਗਏ। ਇਸ ਵੀਡੀਓ ਵਿੱਚ ਚੀਨੀ ਰਾਸ਼ਰਪਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਹਨ ਕਿ ਅਸੀਂ ਜੋ ਵੀ ਚਰਚਾ ਕੀਤੀ, ਇਹ ਖ਼ਬਰ ਲੀਕ ਕਿਉ ਹੋਈ? ਟਰੂਡੋ ਨੇ ਸ਼ੀ ਨੂੰ ਕਿਹਾ ਕਿ ਕੈਨੇਡਾ ਖੁੱਲੀ ਤੇ ਆਜ਼ਾਦ ਗੱਲਬਾਤ ਵਿੱਚ ਵਿਸ਼ਵਾਸ ਰੱਖਦਾ ਹੈ।