ਸ਼ਿਵ ਸੈਨਾ ਆਗੂ ਖਿਲਾਫ ਨਿਹੰਗ ਸਿੰਘ ਜਥੇਬੰਦੀਆਂ ਨੇ ਦਿੱਤਾ ਧਰਨਾ, ਹੋਇਆ ਹੰਗਾਮਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਗੁਰਦਾਸਪੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਗ੍ਰਿਫਤਾਰੀ ਨੂੰ ਲੈ ਕੇ ਧਰਨਾ- ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਉਹ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਈ ਐਕਸ਼ਨ ਕਰਨਗੇ। ਇਸ ਦੌਰਾਨ ਹੀ ਨਿਹੰਗ ਸਿੰਘ ਤੇ ਮਾਨ ਦਲ ਦੇ ਆਗੂਆਂ 'ਚ ਬਹਿਸ ਸ਼ੁਰੂ ਹੋ ਗਈ। ਜਥੇਬੰਦੀ ਦੇ ਆਗੂ ਨੇ ਕਿਹਾ ਹਰਵਿੰਦਰ ਸੋਨੀ ਵਲੋਂ ਦਿੱਤੇ ਗਏ ਬਿਆਨ ਨੇ ਹਰ ਕਿਸੇ ਦੇ ਹਿਰਦੇ ਵਲੂੰਧਰੇ ਹਨ । ਇਸ ਲਈ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਤੋਂ ਪ੍ਰੇਸ਼ਾਨ ਨਿਹੰਗ ਸਿੰਘ ਜਥੇਬੰਦੀਆਂ ਹਰਵਿੰਦਰ ਸੋਨੀ ਦੇ ਘਰ ਵੱਲ ਨੂੰ ਚੱਲ ਰਹੇ ਹਨ ।