by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਟਰਨੈਸ਼ਨਲ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਕੈਨੇਡਾ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਕਬੱਡੀ ਖਿਡਾਰੀ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਹੈ। ਸ਼ੇਰੇ ਦੇ ਵੱਡੇ ਭਰਾ ਨੇ ਦੱਸਿਆ ਕਿ ਸ਼ੇਰ ਸ਼ੁਰੂ ਤੋਂ ਹੀ ਖੇਡਾਂ ਦਾ ਸ਼ੋਕੀਨ ਸੀ ਤੇ ਉਹ ਕਬੱਡੀ ਨਾਲ ਕਾਫੀ ਪਿਆਰ ਕਰਦਾ ਸੀ। ਸ਼ੇਰ ਲੰਮੇ ਸਮੇ ਤੋਂ ਕਬੱਡੀ ਖੇਡ ਰਿਹਾ ਸੀ 2018 ਤੋਂ ਹੀ ਉਹ ਕੈਨੇਡਾ 'ਚ ਰਹਿੰਦਾ ਸੀ। ਉਹ ਡੇਢ ਮਹੀਨੇ ਪਹਿਲਾ ਹੀ ਪਿੰਡ ਵਾਪਸ ਆਇਆ ਸੀ ਤੇ 10 ਦਿਨ ਪਹਿਲਾਂ ਹੀ ਕੈਨੇਡਾ ਵਾਪਸ ਚਲਾ ਗਿਆ ਸੀ । ਪਰਿਵਾਰ ਨੇ ਦੱਸਿਆ ਕਿ ਸ਼ੇਰਾ ਦਾ 18 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ । ਉਨ੍ਹਾਂ ਨੇ ਕਿਹਾ ਕਿ ਹੁਣ ਸ਼ੇਰੇ ਦੀ ਪਤਨੀ ਉਸ ਦੀ ਮ੍ਰਿਤਕ ਦੇਹ ਲੈਣ ਲਈ ਕੈਨੇਡਾ ਜਾਵੇਗੀ।