ਸੁਧੀਰ ਸੂਰੀ ਕਤਲਕਾਂਡ ‘ਚ ਦੋਸ਼ੀ ਸੰਦੀਪ ਦੀ ਹੋਵੇਗੀ ਅੱਜ ਪੇਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਕ ਦੋਸ਼ੀ ਸੰਦੀਪ ਨੂੰ ਹਿਰਾਸਤ 'ਚ ਲਿਆ । ਦੱਸਿਆ ਜਾ ਰਿਹਾ ਕਿ ਅੱਜ ਦੋਸ਼ੀ ਸੰਦੀਪ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 12 ਵਜੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਅਦਾਲਤ ਵਲੋਂ ਅੰਮ੍ਰਿਤਸਰ ਪੁਲਿਸ ਨੂੰ ਦੁਬਾਰਾ ਸੰਦੀਪ ਦਾ ਰਿਮਾਂਡ ਮਿਲਦਾ ਹੈ ਜਾਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਂਦਾ ਹੈ।ਪੁਲਿਸ ਨੂੰ ਪਹਿਲਾ ਹੀ ਦੋਸ਼ੀ ਸੰਦੀਪ ਦਾ 10 ਦਿਨ ਦਾ ਰਿਮਾਂਡ ਮਿਲਿਆ ਸੀ।