by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪੰਜਾਬ 'ਚ 'ਗੰਨ ਕਲਚਰ' ਨੂੰ ਲੈ ਕੇ CM ਮਾਨ ਨੇ ਵੱਡਾ ਫੈਸਲਾ ਕੀਤਾ ਹੈ। CM ਮਾਨ ਵਲੋਂ ਨਿਰਦੇਸ਼ ਜਾਰੀ ਕੀਤੇ ਹਨ ਕਿ ਹੁਣ ਤੱਕ ਜਾਰੀ ਸਾਰੇ ਹਥਿਆਰਾਂ ਦੇ ਲਾਈਸੈਂਸਾਂ ਦੀ ਅਗਲੇ 3 ਮਹੀਨਿਆਂ ਅੰਦਰ ਪੂਰੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਈ ਨਵਾਂ ਹਥਿਆਰ ਉਦੋਂ ਤੱਕ ਨਹੀ ਦਿੱਤਾ ਜਾਵੇਗਾ , ਜਦੋ ਤੱਕ DC ਪੂਰੀ ਤਰਾਂ ਨਾਲ ਸੰਤੁਸ਼ਟ ਨਾ ਹੋਵੇ । ਹਥਿਆਰਾਂ ਦੀ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨ ਕਰਨ 'ਤੇ ਸਖਤ ਮਨਾਈ ਹੋਵੇਗੀ। CM ਮਾਨ ਨੇ ਕਿਹਾ ਆਉਣ ਵਾਲੇ ਸਮੇ 'ਚ ਵੱਖ - ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਹਥਿਆਰਾਂ ਤੇ ਬਣਨ ਵਾਲੇ ਗੀਤ ਵੀ ਬੈਨ ਹੋਣਗੇ ।